ਅਦਾਕਾਰਾ ਜ਼ਾਇਰਾ ਵਸੀਮ ਨੇ ਕਿਹਾ ਮੇਰੀਆਂ ਤਸਵੀਰਾਂ ਫੈਨ ਪੇਜ ਤੋਂ ਹਟਾਓ

written by Shaminder | November 24, 2020

ਬਾਲੀਵੁੱਡ ਛੱਡਣ ਨੂੰ ਲੈ ਕੇ ਸੁਰਖੀਆਂ ਵਟੋਰਨ ਵਾਲੀ ਜ਼ਾਇਰਾ ਵਸੀਮ ਨੇ ਆਪਣੇ ਇੰਸਟਾਗ੍ਰਾਮ ‘ਤੇ ਮੁੜ ਤੋਂ ਇੱਕ ਪੋਸਟ ਸਾਂਝਾ ਕੀਤਾ ਹੈ । ਜਿਸ ਤੋਂ ਬਾਅਦ ਉਹ ਇੱਕ ਵਾਰ ਮੁੜ ਤੋਂ ਸੁਰਖੀਆਂ ‘ਚ ਆ ਗਈ ਹੈ । ਉਨ੍ਹਾਂ ਨੇ ਆਪਣੇ ਵੱਲੋਂ ਸਾਂਝੀ ਕੀਤੀ ਗਈ ਪੋਸਟ ‘ਚ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀਆਂ ਸਾਰੀਆਂ ਤਸਵੀਰਾਂ ਹਟਾ ਦੇਣ । ‘Dangal’ Girl Zaira Wasim Quits Bollywood, Twitter Is Flooded With Mixed Reactions ਜ਼ਾਇਰਾ ਵਸੀਮ ਨੇ ਇੱਕ ਲੰਮਾ ਚੌੜਾ ਪੋਸਟ ਲਿਖ ਕੇ ਇਹ ਵੀ ਕਿਹਾ ਕਿ ਇੰਟਰਨੈੱਟ ‘ਤੇ ਸਾਰੀਆਂ ਤਸਵੀਰਾਂ ਹਟਾ ਪਾਉਣਾ ਸੰਭਵ ਨਹੀਂ ਹੋਵੇਗਾ। ਪਰ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਤਾਂ ਕਰ ਹੀ ਸਕਦੇ ਹਾਂ ਜ਼ਾਇਰਾ ਵਸੀਮ ਨੇ ਪੋਸਟ ਦੇ ਇੱਕ ਕੈਪਸ਼ਨ ‘ਚ ਲਿੁਖਆ ਹੈ ਕਿ ‘ਪਿਛਲੇ ਸਾਲ ਮੈਂ ਫੈਨ ਪੇਜ ‘ਤੇ ਇੱਕ ਸੁਨੇਹਾ ਦਿੱਤਾ ਸੀ, ਜੇ ਉੇਹ ਨਹੀਂ ਵੇਖਿਆ ਤਾਂ ਫਿਰ ਤੋਂ ਸ਼ੇਅਰ ਕਰ ਰਹੀ ਹਾਂ’। ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਨੇ ਫ਼ਿਲਮੀ ਦੁਨੀਆ ਨੂੰ ਇਸ ਵਜ੍ਹਾ ਕਰਕੇ ਹਮੇਸ਼ਾ ਲਈ ਕਿਹਾ ਅਲਵਿਦਾ
Zaira-Wasim ਜ਼ਾਇਰਾ ਵਸੀਮ ਵੱਲੋਂ ਸ਼ੇਅਰ ਕੀਤੀ ਇਸ ਪੋਸਟ ‘ਤੇ ਫੈਨਸ ਦੇ ਖੂਬ ਰਿਐਕਸ਼ਨ ਆ ਰਹੇ ਹਨ । zaira-wasim ਦੱਸ ਦਈਏ ਕਿ ਇਸ ਤੋਂ ਪਹਿਲਾਂ ਅਦਾਕਾਰਾ ਨੇ ਬਾਲੀਵੁੱਡ ਛੱਡਣ ਨੂੰ ਲੈ ਕੇ ਇਹ ਦਲੀਲ ਦਿੱਤੀ ਸੀ ਕਿ ਉਹ ਇਸ ਕੰਮ ਤੋਂ ਖੁਸ਼ ਨਹੀਂ ਹਨ ।ਕਿਉਂਕਿ ਉਨ੍ਹਾਂ ਦਾ ਧਰਮ ਰਸਤੇ ‘ਚ ਆ ਰਿਹਾ ਹੈ ।

 
View this post on Instagram
 

A post shared by Zaira Wasim (@zairawasim_)

0 Comments
0

You may also like