ਬਤੌਰ ਡਾਇਰੈਕਟਰ ਇੰਦਰਪਾਲ ਇਸ ਫ਼ਿਲਮ ਰਾਹੀਂ ਪਾਲੀਵੁੱਡ ’ਚ ਰੱਖਣ ਜਾ ਰਿਹਾ ਹੈ ਕਦਮ

Written by  Rupinder Kaler   |  October 14th 2019 02:28 PM  |  Updated: October 14th 2019 02:28 PM

ਬਤੌਰ ਡਾਇਰੈਕਟਰ ਇੰਦਰਪਾਲ ਇਸ ਫ਼ਿਲਮ ਰਾਹੀਂ ਪਾਲੀਵੁੱਡ ’ਚ ਰੱਖਣ ਜਾ ਰਿਹਾ ਹੈ ਕਦਮ

ਪੰਜਾਬੀ ਫ਼ਿਲਮ ‘ਜ਼ਖਮੀ’ ਦੀ ਸ਼ੂਟਿੰਗ ਪਟਿਆਲਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੱਲ ਰਹੀ ਹੈ । ਇਸ ਫ਼ਿਲਮ ਵਿੱਚ ਦੇਵ ਖਰੌੜ ਦੇ ਨਾਲ ਆਂਚਲ ਸਿੰਘ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ । ਬਿੰਨੂ ਢਿੱਲੋਂ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਨੂੰ ਲੇਖਕ ਤੋਂ ਨਿਰਦੇਸ਼ਕ ਬਣੇ ਇੰਦਰਪਾਲ ਸਿੰਘ ਡਾਇਰੈਕਟ ਕਰ ਰਹੇ ਹਨ ।

https://www.instagram.com/p/B3bnoLbgwYf/

ਬਤੌਰ ਨਿਰਦੇਸ਼ਕ ਇੰਦਰਪਾਲ ਸਿੰਘ ਦੀ ਇਹ ਪਹਿਲੀ ਫ਼ਿਲਮ ਹੈ । ਜ਼ਖਮੀ ਦੀ ਕਹਾਣੀ ਵੀ ਇੰਦਰਪਾਲ ਸਿੰਘ ਨੇ ਖੁਦ ਲਿਖੀ ਹੈ । ਇੰਦਰਪਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਪਟਿਆਲਾ ਸ਼ਹਿਰ ਦਾ ਜੰਮਪਲ ਹੈ । ਪਾਲੀਵੁੱਡ ਵਿੱਚ ਆਉਣ ਤੋਂ ਪਹਿਲਾਂ ਇੰਦਰਪਾਲ ਦਿੱਲੀ ‘ਚ ਇਕ ਟੀਵੀ ਚੈਨਲ ‘ਚ ਨੌਕਰੀ ਕਰਦਾ ਸੀ।

https://www.instagram.com/p/B2oqeY9gnKh/

ਪਾਲੀਵੁੱਡ ਵਿੱਚ ਇੰਦਰਪਾਲ ਨੇ ਫ਼ਿਲਮ ‘ਰੁਪਿੰਦਰ ਗਾਂਧੀ 2’ ਨਾਲ ਕਦਮ ਰੱਖਿਆ ਸੀ । ਉਸ ਨੇ ਇਸ ਫ਼ਿਲਮ ਦਾ ਸਕਰੀਨ ਪਲੇਅ ਲਿਖਿਆ ਸੀ। ਇਸ ਤੋਂ ਇਲਵਾ ਉਹਨਾਂ ‘ਡਾਕੂਆਂ ਦਾ ਮੁੰਡਾ’, ‘ਬਲੈਕੀਆ’ ਦੀ ਕਹਾਣੀ ਤੇ ਸਕਰੀਨਪਲੇ ਵੀ ਇੰਦਰਪਾਲ ਨੇ ਹੀ ਲਿਖੀ ਸੀ ।

ਇੰਦਰਪਾਲ ਨੇ ਬਤੌਰ ਲੇਖਕ ਤਾਂ ਪੰਜਾਬੀ ਇੰਡਸਟਰੀ ਵਿੱਚ ਚੰਗਾ ਨਾਂਅ ਬਣਾਇਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਬਤੌਰ ਨਿਰਦੇਸ਼ਕ ਕਿੰਨ੍ਹੀ ਸਫ਼ਲਤਾ ਹਾਸਲ ਕਰਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network