ਦੇਵ ਖਰੌੜ ਦੀ ਫ਼ਿਲਮ 'ਜ਼ਖਮੀ' ਦੀ ਪਹਿਲੀ ਝਲਕ 'ਚ ਨਜ਼ਰ ਆਈ ਜ਼ਖਮੀ ਬੱਚੀ

Written by  Aaseen Khan   |  November 04th 2019 04:56 PM  |  Updated: November 04th 2019 04:56 PM

ਦੇਵ ਖਰੌੜ ਦੀ ਫ਼ਿਲਮ 'ਜ਼ਖਮੀ' ਦੀ ਪਹਿਲੀ ਝਲਕ 'ਚ ਨਜ਼ਰ ਆਈ ਜ਼ਖਮੀ ਬੱਚੀ

ਪੰਜਾਬੀ ਸਿਨੇਮਾ ਨੂੰ ਵੱਖਰੀ ਤਰ੍ਹਾਂ ਦੀਆਂ ਫ਼ਿਲਮਾਂ ਦੇਣ ਵਾਲੇ ਦੇਵ ਖਰੌੜ ਜਿਹੜੇ ਇੱਕ ਹੋਰ ਸ਼ਾਨਦਾਰ ਫ਼ਿਲਮ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਜੀ ਹਾਂ ਉਹਨਾਂ ਦੀ ਆਉਣ ਵਾਲੀ ਫ਼ਿਲਮ 'ਜ਼ਖਮੀ' ਦੀ ਪਹਿਲੀ ਝਲਕ ਦਰਸ਼ਕਾਂ ਦੇ ਸਾਹਮਣੇ ਆ ਚੁੱਕੀ ਹੈ ਜਿਸ 'ਚ ਇਕ ਜ਼ਖਮੀ ਬੱਚੀ ਨਜ਼ਰ ਆ ਰਹੀ ਹੈ ਤੇ ਉਸ ਦੇ ਨਾਲ ਇੱਕ ਵਿਅਕਤੀ ਵੀ ਖੜ੍ਹਾ ਹੈ ਜਿਸ ਦਾ ਚਿਹਰਾ ਨਹੀਂ ਦਿਖਾਇਆ ਗਿਆ ਹੈ।

 

View this post on Instagram

 

ZAKHMI??7 February 2020 Mark the date

A post shared by Dev Kharoud (@dev_kharoud) on

ਇਸ ਪੋਸਟਰ 'ਤੇ ਲਿਖਿਆ,'ਪਰਿਵਾਰ ਬੰਦੇ ਦੀ ਤਾਕਤ ਵੀ ਅਤੇ ਕਮਜ਼ੋਰੀ ਵੀ'। ’ਜ਼ਖਮੀ’ ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇੰਦਰਪਾਲ ਦੀ ਹੀ ਕਹਾਣੀ ਤੇ ਸਕਰੀਨਪਲੇਅ ਹੈ।

ਹੋਰ ਵੇਖੋ : ‘ਕਿੰਗ ਆਫ਼ ਰਿਆਲਟੀ ਸ਼ੋਅਜ਼’ ਕਹੇ ਜਾਂਦੇ ਪ੍ਰਿੰਸ ਨਰੂਲਾ ਦੇ ਨਾਮ ਇੱਕ ਹੋਰ ਵੱਡੇ ਸ਼ੋਅ ਦਾ ਖਿਤਾਬ, ਪਹਿਲਾਂ ਜਿੱਤ ਚੁੱਕਿਆ 3 ਸ਼ੋਅਜ਼

 

View this post on Instagram

 

dso ji phr kive lgya ZAKHMI 7/02/2020 @anchalsinghofficial @binnudhillons @munishomjee @omjeegroup

A post shared by Dev Kharoud (@dev_kharoud) on

ਫ਼ਿਲਮ 'ਚ ਦੇਵ ਖਰੌੜ ਤੋਂ ਇਲਾਵਾ ਆਂਚਲ ਸਿੰਘ, ਲੱਖਾ ਲਹਿਰੀ, ਬੇਬੀ ਤੇਜੁ ਪੋਪਲੀ, ਸੰਜੂ ਸੋਲੰਕੀ ਅਤੇ ਗੁਰਿੰਦਰ ਡਿੰਪੀ ਵਰਗੇ ਚਿਹਰੇ ਨਜ਼ਰ ਆਉਣਗੇ। 7 ਫਰਵਰੀ 2020 ਨੂੰ ਇਹ ਫ਼ਿਲਮ ਦੁਨੀਆ ਭਰ 'ਚ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network