ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਬਾਲੀਵੁੱਡ ਤੇ ਪਾਲੀਵੁੱਡ ਦੀ ਹੈ ਹਿੱਟ ਹੀਰੋਇਨ, ਅੱਜ ਇਸ ਅਦਾਕਾਰਾ ਦਾ ਹੈ ਜਨਮ ਦਿਨ, ਦੱਸੋ ਭਲਾ ਕੌਣ ਹੈ ਇਹ !

Written by  Rupinder Kaler   |  May 14th 2020 10:47 AM  |  Updated: May 14th 2020 10:47 AM

ਤਸਵੀਰ ਵਿੱਚ ਦਿਖਾਈ ਦੇਣ ਵਾਲੀ ਇਹ ਬੱਚੀ ਬਾਲੀਵੁੱਡ ਤੇ ਪਾਲੀਵੁੱਡ ਦੀ ਹੈ ਹਿੱਟ ਹੀਰੋਇਨ, ਅੱਜ ਇਸ ਅਦਾਕਾਰਾ ਦਾ ਹੈ ਜਨਮ ਦਿਨ, ਦੱਸੋ ਭਲਾ ਕੌਣ ਹੈ ਇਹ !

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਆਪਣਾ 33ਵਾਂ ਜਨਮ ਦਿਨ ਮਨਾ ਰਹੀ ਹੈ । ਜ਼ਰੀਨ ਬਾਲੀਵੁੱਡ ਤੇ ਪਾਲੀਵੁੱਡ ਵਿੱਚ ਆਪਣੀ ਅਦਾਕਾਰੀ ਤੇ ਅਦਾਵਾਂ ਨਾਲ ਪਿਛਲੇ ਕਈ ਸਾਲਾਂ ਤੋਂ ਰਾਜ ਕਰਦੀ ਆ ਰਹੀ ਹੈ ।ਕਈ ਫ਼ਿਲਮਾਂ ਵਿੱਚ ਬੋਲਡ ਸੀਨ ਦੇਣ ਵਾਲੀ ਜ਼ਰੀਨ ਖ਼ਾਨ ਨੇ ਸਲਮਾਨ ਖ਼ਾਨ ਦੀ ਫ਼ਿਲਮ ਵੀਰ ਰਾਹੀਂ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਉਸ ਸਮੇਂ ਉਸ ਨੂੰ ਕਟਰੀਨਾ ਦੀ ਹਮਸ਼ਕਲ ਕਿਹਾ ਗਿਆ ਸੀ । ਇਸ ਹੀਰੋਇਨ ਦੀ ਜ਼ਿੰਦਗੀ ਬਹੁਤ ਹੀ ਸੰਘਰਸ਼ ਭਰੀ ਰਹੀ ਹੈ ।

ਮੁੰਬਈ ਵਿੱਚ ਜਨਮੀ ਜ਼ਰੀਨ ਖ਼ਾਨ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਵੱਖ ਹੋ ਗਏ ਸਨ ਕਿਉਂਕਿ ਜ਼ਰੀਨ ਦੇ ਪਿਤਾ ਨੇ ਦੋ ਬੇਟੀਆਂ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰ ਦਿੱਤੀ ਸੀ । ਹੀਰੋਇਨ ਬਣਨ ਤੋਂ ਪਹਿਲਾਂ ਜ਼ਰੀਨ ਦਾ ਵਜ਼ਨ 1੦੦ ਕਿਲੋ ਦੇ ਲੱਗਪਗ ਸੀ । 12ਵੀਂ ਵਿੱਚ ਉਹ ਜ਼ਿਆਦਾ ਜੰਕ ਫੂਡ ਖਾਂਦੀ ਸੀ ਜਿਸ ਕਰਕੇ ਉਸ ਦਾ ਵਜ਼ਨ ਵੱਧਦਾ ਹੀ ਜਾ ਰਿਹਾ ਸੀ ।

ਬਚਪਨ ਵਿੱਚ ਜ਼ਰੀਨ ਐਕਟਰੈੱਸ ਨਹੀਂ ਡਾਕਟਰ ਬਣਨਾ ਚਾਹੁੰਦੀ ਸੀ । ਜੇਬ ਖਰਚ ਲਈ ਜ਼ਰੀਨ ਨੇ ਇੱਕ ਕਾਲ ਸੈਂਟਰ ਵਿੱਚ ਵੀ ਕੰਮ ਕੀਤਾ । ਜ਼ਰੀਨ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਫ਼ਿਲਮਾਂ ਵਿੱਚ ਆਉਣ ਲਈ ਉਸ ਨੇ ਬਹੁਤ ਵਜ਼ਨ ਘਟਾਇਆ ਸੀ । ਇਸ ਦੇ ਬਾਵਜੂਦ ਉਹਨਾਂ ਦੇ ਵਜ਼ਨ ਕਰਕੇ ਉਸ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ।ਜ਼ਰੀਨ ਨੂੰ ਪਹਿਲੀ ਫ਼ਿਲਮ ਮਿਲਣ ਦਾ ਕਿੱਸਾ ਵੀ ਬਹੁਤ ਰੋਚਕ ਹੈ ।

ਫ਼ਿਲਮ ਯੁਵਰਾਜ ਦੇ ਸੈੱਟ ਤੇ ਸਲਮਾਨ ਦੀ ਨਜ਼ਰ ਜਦੋਂ ਜ਼ਰੀਨ ਤੇ ਪਈ ਤਾਂ ਸਲਮਾਨ ਨੇ ਪਹਿਲੀ ਨਜ਼ਰ ਵਿੱਚ ਹੀ ਕਹਿ ਦਿੱਤਾ ਸੀ ਕਿ ਵੀਰ ਫ਼ਿਲਮ ਲਈ ਸਿਰਫ਼ ਇਹੀ ਹੀਰੋਇਨ ਚਾਹੀਦੀ ਹੈ । ਇਸ ਫ਼ਿਲਮ ਤੋਂ ਬਾਅਦ ਉਹਨਾ ਨੇ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਇੱਥੇ ਹੀ ਬਸ ਨਹੀਂ ਜ਼ਰੀਨ ਨੇ ਪਾਲੀਵੁੱਡ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕੀਤਾ ਹਾਲ ਹੀ ਵਿੱਚ ਜ਼ਰੀਨ ਗਿੱਪੀ ਗਰੇਵਾਲ ਦੀ ਫ਼ਿਲਮ ਡਾਕਾ-2 ਵਿੱਚ ਨਜ਼ਰ ਆਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network