ਜ਼ਰੀਨ ਖ਼ਾਨ ਨੂੰ ਆਖਿਰ ਮਿਲੀ ਅਜਿਹੀ ਕਿਹੜੀ ਖੁਸ਼ੀ ਕਿ ਵਿਦੇਸ਼ ਦੀਆਂ ਸੜਕਾਂ ‘ਤੇ ਨੱਚਣ ਲੱਗ ਪਈ ਅਦਾਕਾਰਾ

written by Shaminder | September 16, 2020

ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੰਸਟਾਗ੍ਰਾਮ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਦੇਸ਼ ਦੀਆਂ ਸੜਕਾਂ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਦਰਅਸਲ ਇਹ ਡਾਂਸ ਉਹ ਇੰਝ ਹੀ ਨਹੀਂ ਕਰ ਰਹੇ, ਬਲਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 9 ਮਿਲੀਅਨ ਫਾਲੋਵਰਸ ਹੋ ਗਏ ਹਨ । ਜਿਸ ਦੀ ਖੁਸ਼ੀ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਖੁਸ਼ੀ ਉਨ੍ਹਾਂ ਤੋਂ ਸਾਂਭੀ ਨਹੀਂ ਜਾ ਰਹੀ ।ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ । ਵੀਡੀਓ ‘ਚ ਜ਼ਰੀਨ ਖ਼ਾਨ ਦਾ ਗਲੈਮਰਸ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਉਹ ਬਲੈਕ ਐਂਡ ਵ੍ਹਾਈਟ ਡਰੈੱਸ ‘ਚ ਨਜ਼ਰ ਆ ਰਹੀ ਹੈ ।

Zareen khan Zareen khan
ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ ।ਵੀਡੀਓ ‘ਚ ਜ਼ਰੀਨ ਖ਼ਾਨ ਦਾ ਡਾਂਸ ਵੇਖਣ ਲਾਇਕ ਹੈ ।
ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਆਪਣੇ 9 ਮਿਲੀਅਨ ਇੰਸਟਾ ਫੈਮਿਲੀ ਦਾ ਜਸ਼ਨ ਮਨਾ ਰਹੀ ਹਾਂ। ਤੁਹਾਡੇ ਸਭ ਦੇ ਏਨੇ ਜ਼ਿਆਦਾ ਪਿਆਰ ਲਈ ਸ਼ੁਕਰੀਆ, ਇਸ ਨੂੰ ਇੰਝ ਹੀ ਜਾਰੀ ਰੱਖੋ’।

0 Comments
0

You may also like