ਜ਼ਰੀਨ ਖ਼ਾਨ ਨੂੰ ਆਖਿਰ ਮਿਲੀ ਅਜਿਹੀ ਕਿਹੜੀ ਖੁਸ਼ੀ ਕਿ ਵਿਦੇਸ਼ ਦੀਆਂ ਸੜਕਾਂ ‘ਤੇ ਨੱਚਣ ਲੱਗ ਪਈ ਅਦਾਕਾਰਾ
ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਇੰਸਟਾਗ੍ਰਾਮ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿਦੇਸ਼ ਦੀਆਂ ਸੜਕਾਂ ‘ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ ।ਦਰਅਸਲ ਇਹ ਡਾਂਸ ਉਹ ਇੰਝ ਹੀ ਨਹੀਂ ਕਰ ਰਹੇ, ਬਲਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ‘ਤੇ 9 ਮਿਲੀਅਨ ਫਾਲੋਵਰਸ ਹੋ ਗਏ ਹਨ ।
ਜਿਸ ਦੀ ਖੁਸ਼ੀ ‘ਚ ਉਹ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਹ ਖੁਸ਼ੀ ਉਨ੍ਹਾਂ ਤੋਂ ਸਾਂਭੀ ਨਹੀਂ ਜਾ ਰਹੀ ।ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ । ਵੀਡੀਓ ‘ਚ ਜ਼ਰੀਨ ਖ਼ਾਨ ਦਾ ਗਲੈਮਰਸ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਉਹ ਬਲੈਕ ਐਂਡ ਵ੍ਹਾਈਟ ਡਰੈੱਸ ‘ਚ ਨਜ਼ਰ ਆ ਰਹੀ ਹੈ ।
Zareen khan
ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ ।ਵੀਡੀਓ ‘ਚ ਜ਼ਰੀਨ ਖ਼ਾਨ ਦਾ ਡਾਂਸ ਵੇਖਣ ਲਾਇਕ ਹੈ ।
ਉਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਆਪਣੇ 9 ਮਿਲੀਅਨ ਇੰਸਟਾ ਫੈਮਿਲੀ ਦਾ ਜਸ਼ਨ ਮਨਾ ਰਹੀ ਹਾਂ। ਤੁਹਾਡੇ ਸਭ ਦੇ ਏਨੇ ਜ਼ਿਆਦਾ ਪਿਆਰ ਲਈ ਸ਼ੁਕਰੀਆ, ਇਸ ਨੂੰ ਇੰਝ ਹੀ ਜਾਰੀ ਰੱਖੋ’।