ਗੁਰੂ ਰੰਧਾਵਾ ਦੇ ਗੀਤ ‘ਤੇ ਨੱਚਦੀ ਹੋਈ ਨਜ਼ਰ ਆਈ ਜ਼ਰੀਨ ਖ਼ਾਨ, ਪੰਜਾਬੀ ਸੂਟ ‘ਚ ਢਾਹ ਰਹੀ ਹੈ ਕਹਿਰ, ਦੇਖੋ ਵਾਇਰਲ ਵੀਡੀਓ

Written by  Lajwinder kaur   |  July 21st 2020 12:09 PM  |  Updated: July 21st 2020 12:09 PM

ਗੁਰੂ ਰੰਧਾਵਾ ਦੇ ਗੀਤ ‘ਤੇ ਨੱਚਦੀ ਹੋਈ ਨਜ਼ਰ ਆਈ ਜ਼ਰੀਨ ਖ਼ਾਨ, ਪੰਜਾਬੀ ਸੂਟ ‘ਚ ਢਾਹ ਰਹੀ ਹੈ ਕਹਿਰ, ਦੇਖੋ ਵਾਇਰਲ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਜ਼ਰੀਨ ਖ਼ਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ।

 

ਇਸ ਵੀਡੀਓ ‘ਚ ਉਹ ਗੁਰੂ ਰੰਧਾਵਾ ਦੇ ਸੁਪਰ ਹਿੱਟ ਗੀਤ ‘ਲੱਗਦੀ ਲਾਹੌਰ ਦੀ ਆ’ ਉੱਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ । ਜਿਸ ‘ਚ ਉਹ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਜਿਸ ਕਰਕੇ ਇਹ ਵੀਡੀਓ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

ਜੇ ਗੱਲ ਕਰੀਏ ਜ਼ਰੀਨ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਗਿੱਪੀ ਗਰੇਵਾਲ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ । ‘ਡਾਕਾ’ ਫ਼ਿਲਮ ‘ਚ ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network