ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ ਜੀਨਤ ਅਮਾਨ

written by Rupinder Kaler | January 08, 2021

ਹਿੰਦੀ ਸਿਨੇਮਾ ਵਿੱਚ 70 ਤੇ 80 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਤੇ ਬੋਲਡਨੈਸ ਨਾਲ ਇੰਡਸਟਰੀ ਵਿੱਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਜੀਨਤ ਅਮਾਨ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ । ਜੀਨਤ ਲੰੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ । ਉਹਨਾਂ ਨੂੰ ਅਕਸਰ ਫੈਸ਼ਨ ਸ਼ੋਅ ਵਿੱਚ ਦੇਖਿਆ ਗਿਆ ਹੈ । ਹੋਰ ਪੜ੍ਹੋ :

 ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਵਿੱਚ ਜੀਨਤ ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਦਰਅਸਲ ਫ਼ਿਲਮ ‘ਮਾਰਗਾਂਵ: ਦ ਕਲੋਜਡ ਫਾਈਲ’ ਨਾਲ ਜੀਨਤ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਦਰਸ਼ਕ ਇਸ ਫ਼ਿਲਮ ਵਿੱਚ ਜੀਨਤ ਨੂੰ ਨਵੇਂ ਅਵਤਾਰ ਵਿੱਚ ਦੇਖਣਗੇ । Zeenat Aman ਇਸ ਫ਼ਿਲਮ ਦਾ ਨਿਰਦੇਸ਼ਨ ਕਪਿਲ ਕੋਸਤੁੰਭ ਸ਼ਰਮਾ ਕਰਨਗੇ । ਇਸ ਫ਼ਿਲਮ ਦੀ ਕਹਾਣੀ ਵੀ ਉਹਨਾਂ ਨੇ ਖੁਦ ਲਿਖੀ ਹੈ । ਇਹ ਫ਼ਿਲਮ ਮਰਡਰ ਮਿਸਟਰੀ ਤੇ ਅਧਾਰਿਤ ਹੈ । ਇਸ ਫ਼ਿਲਮ ਦਾ ਇੰਤਜਾਰ ਜੀਨਤ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ ।

0 Comments
0

You may also like