ਹਿੰਦੀ ਸਿਨੇਮਾ ਵਿੱਚ 70 ਤੇ 80 ਦੇ ਦਹਾਕੇ ਵਿੱਚ ਆਪਣੀ ਅਦਾਕਾਰੀ ਤੇ ਬੋਲਡਨੈਸ ਨਾਲ ਇੰਡਸਟਰੀ ਵਿੱਚ ਤਹਿਲਕਾ ਮਚਾਉਣ ਵਾਲੀ ਅਦਾਕਾਰਾ ਜੀਨਤ ਅਮਾਨ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ । ਜੀਨਤ ਲੰੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰ ਹੈ । ਉਹਨਾਂ ਨੂੰ ਅਕਸਰ ਫੈਸ਼ਨ ਸ਼ੋਅ ਵਿੱਚ ਦੇਖਿਆ ਗਿਆ ਹੈ ।
ਹੋਰ ਪੜ੍ਹੋ :
- ਗੁਰੂ ਰੰਧਾਵਾ ਨੇ ਮੰਗਣੀ ਦੀਆਂ ਖ਼ਬਰਾਂ ਨੂੰ ਦੱਸਿਆ ਫਰਜੀ, ਫੋਟੇ ਸ਼ੇਅਰ ਕਰਕੇ ਦੱਸਿਆ ਕੌਣ ਹੈ ਮਿਸਟਰੀ ਗਰਲ
- ਬੇਬੇ ਮਹਿੰਦਰ ਕੌਰ ਨੇ ਕੰਗਨਾ ਰਨੌਤ ਨੂੰ ਇਸ ਤਰ੍ਹਾਂ ਸਿਖਾਇਆ ਸਬਕ
ਇਸ ਸਭ ਦੇ ਚਲਦੇ ਖ਼ਬਰਾਂ ਆ ਰਹੀਆਂ ਹਨ ਵਿੱਚ ਜੀਨਤ ਇੱਕ ਵਾਰ ਫਿਰ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਦਰਅਸਲ ਫ਼ਿਲਮ ‘ਮਾਰਗਾਂਵ: ਦ ਕਲੋਜਡ ਫਾਈਲ’ ਨਾਲ ਜੀਨਤ ਵੱਡੇ ਪਰਦੇ ਤੇ ਵਾਪਸੀ ਕਰਨ ਜਾ ਰਹੀ ਹੈ । ਦਰਸ਼ਕ ਇਸ ਫ਼ਿਲਮ ਵਿੱਚ ਜੀਨਤ ਨੂੰ ਨਵੇਂ ਅਵਤਾਰ ਵਿੱਚ ਦੇਖਣਗੇ ।
ਇਸ ਫ਼ਿਲਮ ਦਾ ਨਿਰਦੇਸ਼ਨ ਕਪਿਲ ਕੋਸਤੁੰਭ ਸ਼ਰਮਾ ਕਰਨਗੇ । ਇਸ ਫ਼ਿਲਮ ਦੀ ਕਹਾਣੀ ਵੀ ਉਹਨਾਂ ਨੇ ਖੁਦ ਲਿਖੀ ਹੈ । ਇਹ ਫ਼ਿਲਮ ਮਰਡਰ ਮਿਸਟਰੀ ਤੇ ਅਧਾਰਿਤ ਹੈ । ਇਸ ਫ਼ਿਲਮ ਦਾ ਇੰਤਜਾਰ ਜੀਨਤ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਹਨ ।