Advertisment

ਮੁਝੇ ਤੇਰੀ ਵਫਾ ਦਾ ਸਹਾਰਾ ਮਿਲ ਜਾਏ ਤੋ ਜ਼ਿੰਦਗੀ ਮਿਲ ਜਾਏਗੀ- ਨੇਹਾ-ਟੋਨੀ ਕੱਕੜ

author-image
By Shaminder
New Update
ਮੁਝੇ ਤੇਰੀ ਵਫਾ ਦਾ ਸਹਾਰਾ ਮਿਲ ਜਾਏ ਤੋ ਜ਼ਿੰਦਗੀ ਮਿਲ ਜਾਏਗੀ- ਨੇਹਾ-ਟੋਨੀ ਕੱਕੜ
Advertisment
ਜੱਸੀ ਗਿੱਲ ਨਾਲ ਡਿਊਟ ਗੀਤ 'ਨਿਕਲੇ ਕਰੰਟ' ਗਾਉਣ ਤੋਂ ਬਾਅਦ ਨੇਹਾ ਕੱਕੜ ਇੱਕ ਵਾਰ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਈ ਹੈ ਇੱਕ ਹੋਰ ਡਿਊਟ ਗੀਤ ਲੈ ਕੇ । ਇਹ ਡਿਊਟ ਗੀਤ ਕਿਸੇ ਹੋਰ ਨਾਲ ਨਹੀਂ ਬਲਕਿ ਉਨ੍ਹਾਂ ਨੇ ਇਹ ਗੀਤ ਆਪਣੇ ਭਰਾ ਟੋਨੀ ਕੱਕੜ ਨਾਲ ਗਾਇਆ ਹੈ । ਇਹ ਇੱਕ ਰੋਮਾਂਟਿਕ ਹਿੰਦੀ ਗੀਤ ਹੈ । ਇਸ ਗੀਤ 'ਚ ਟੋਨੀ ਕੱਕੜ ਅਤੇ ਨੇਹਾ ਕੱਕੜ ਨੇ ਆਪਣੇ ਦੋਸਤ ਨੂੰ ਸੰਬੋਧਨ ਕਰਦੇ ਹੋਏ ਗੀਤ 'ਚ ਗਾਇਆ ਹੈ ਕਿ ਜੇ ਉਸ ਨੂੰ ਉਸ ਦੇ ਦੋਸਤ ਦੀ ਵਫਾ ਦਾ ਸਹਾਰਾ ਮਿਲ ਜਾਏ ਤਾਂ ਉਸ ਨੂੰ ਜ਼ਿੰਦਗੀ ਮਿਲ ਜਾਵੇ । ਹੋਰ ਵੇਖੋ : ਨੇਹਾ ਕੱਕੜ ਕਰ ਰਹੀ ਡਾਂਸ ਦੇ ਸਟੈੱਪ , ਵੀਡਿਓ ਕੀਤਾ ਸਾਂਝਾ
Advertisment
publive-image ਇਸ ਗੀਤ ਨੂੰ ਮਿਊਜ਼ਿਕ ਟੋਨੀ ਕੱਕੜ ਨੇ ਦਿੱਤਾ ਹੈ ਜਦਕਿ ਗੀਤ ਦੇ ਬੋਲ ਵੀ ਖੁਦ ਟੋਨੀ ਕੱਕੜ ਨੇ ਹੀ ਲਿਖੇ ਹਨ । ਇਸ ਤੋਂ ਪਹਿਲਾਂ ਨੇਹਾ ਕੱਕੜ ਨੇ ਜੱਸੀ ਗਿੱਲ ਨਾਲ ਨਿਕਲੇ ਕਰੰਟ ਗੀਤ ਗਾਇਆ ਸੀ । ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਦੇ ਭਰਾ ਅਤੇ ਗਾਇਕ ਟੋਨੀ ਕੱਕੜ ਨੇ ਵੀ ਇੱਕ ਹਿੱਟ ਗੀਤ ਦਿੱਤਾ ਸੀ 'ਲੁਡੋ' ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਟੋਨੀ ਕੱਕੜ ਨੇ ਇਸ ਤੋਂ ਇਲਾਵਾ ਵੀ ਕਈ ਹਿੱਟ ਗੀਤ ਗਾਏ ਹਨ ਜਿਨ੍ਹਾਂ 'ਚ 'ਵਾਅਦਾ', 'ਏਕ ਚਾਂਦ' , 'ਕੈਮਰੇ ਵਾਲਿਆ', 'ਆ ਜਾ ਮੇਰੀ ਬਾਈਕ ਪੇ' ਸਣੇ ਉਨ੍ਹਾਂ ਨੇ ਕਈ ਗੀਤ ਗਾਏ ਹਨ । publive-image ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਵਧੀਆ ਰਿਸਪਾਂਸ ਦਿੱਤਾ ਗਿਆ ਅਤੇ ਹੁਣ ਉਹ ਆਪਣੀ ਭੈਣ ਨਾਲ ਡਿਊਟ ਗੀਤ ਲੈ ਕੇ ਹਾਜ਼ਰ ਹੋਏ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਦੋਨਾਂ ਦੇ ਇਸ ਗੀਤ ਨੂੰ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਦਾ ਭਰਵਾਂ ਪਿਆਰ ਮਿਲੇਗਾ । ਹੁਣ ਵੇਖਣਾ ਇਹ ਹੈ ਕਿ ਇਹ ਗੀਤ ਲੋਕਾਂ ਦੇ ਦਿਲਾਂ ਨੂੰ ਕਿੰਨਾ ਕੁ ਭਾਉਂਦਾ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment