Advertisment

ਗਾਇਕ ਜ਼ੋਰਾ ਰੰਧਾਵਾ ਦੇ ਪਿਤਾ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਕੀਤਾ ਸੈਲੀਬਰੇਟ

author-image
By Rupinder Kaler
New Update
ਗਾਇਕ ਜ਼ੋਰਾ ਰੰਧਾਵਾ ਦੇ ਪਿਤਾ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਕੀਤਾ ਸੈਲੀਬਰੇਟ
Advertisment
ਗਾਇਕ ਜ਼ੋਰਾ ਰੰਧਾਵਾ ਦੇ ਪਿਤਾ ਦਾ ਅੱਜ ਜਨਮ ਦਿਨ ਹੈ, ਇਸ ਖ਼ਾਸ ਦਿਨ ਨੂੰ ਉਹਨਾਂ ਨੇ ਆਪਣੇ ਹੀ ਤਰੀਕੇ ਨਾਲ ਖ਼ਾਸ ਬਣਾਇਆ ਹੈ । ਜ਼ੋਰਾ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਪਾਈ ਹੈ । ਜਿਸ ਵਿੱਚ ਉਹਨਾਂ ਦੇ ਪਿਤਾ ਜੀ ਤੇ ਜ਼ੋਰਾ ਰੰਧਾਵਾ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਜ਼ੋਰਾ ਰੰਧਾਵਾ ਆਪਣੇ ਪਿਤਾ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਉਹਨਾਂ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੱਤਾ ਹੈ । https://www.instagram.com/p/CD28HxhBhAu/ ਉਹਨਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਬਾਪੂ ਦੀ ਜੱਫੀ ਵੀ ਕਿਸੇ ਸਵਰਗ ਦੇ ਝੂਟੇਂ ਤੋ ਘੱਟ ਨਈ ਹੁੰਦੀ’ । ਇਹ ਵੀਡੀਓ ਜ਼ੋਰਾ ਰੰਧਾਵਾ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਉਹਨਾਂ ਵੱਲੋਂ ਲਗਾਤਾਰ ਕਮੈਂਟ ਕਰਕੇ ਜਨਮ ਦਿਨ ਦੀ ਮੁਬਾਰਬਾਦ ਦਿੱਤੀ ਜਾ ਰਹੀ ਹੈ । https://www.instagram.com/p/CCpovfaB0t6/ ਜ਼ੋਰਾ ਰੰਧਾਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦਾ ਨਵਾਂ ਗਾਣਾ ਰਿਲੀਜ਼ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਵੀ ਜ਼ੋਰਾ ਰੰਧਾਵਾ ਕਈ ਹਿੱਟ ਗਾਣੇ ਦੇ ਚੁੱਕੇ ਹਨ । https://www.instagram.com/p/CDeet80BqIH/
Advertisment

Stay updated with the latest news headlines.

Follow us:
Advertisment
Advertisment
Latest Stories
Advertisment