Advertisment

ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਗੀਤ 'ਗੁਆਂਢੀਆਂ' ਲੋਕਾਂ ਨੂੰ ਆ ਰਿਹਾ ਪਸੰਦ 

author-image
By Shaminder
New Update
ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਗੀਤ 'ਗੁਆਂਢੀਆਂ' ਲੋਕਾਂ ਨੂੰ ਆ ਰਿਹਾ ਪਸੰਦ 
Advertisment
ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਗੀਤ 'ਗੁਆਂਢੀਆਂ' ਰਿਲੀਜ਼ ਹੋ ਚੁੱਕਿਆ ਹੈ । ਰਿਲੀਜ਼ ਹੁੰਦਿਆਂ ਹੀ ਇਸ ਗੀਤ ਨੂੰ ਲੱਖਾਂ ਦੀ ਤਾਦਾਦ 'ਚ ਵੀਊਵਰਸ ਮਿਲ ਗਏ ਹਨ । ਯੂਟਿਊਬ 'ਤੇ ਇਸ ਗੀਤ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ । ਜ਼ੋਰਾ ਰੰਧਾਵਾ ,ਰਿਚਾ ਚੱਡਾ ਅਤੇ ਡਾਕਟਰ ਜੀਉਸ ਦੀ ਜੋੜੀ ਨੇ ਬੜੀ ਹੀ ਬਾਖੂਬੀ ਨਾਲ ਲੋਕਾਂ ਨੂੰ ਇਸ ਗੀਤ 'ਤੇ ਨਚਾਉਣ ਦੀ ਕੋਸ਼ਿਸ਼ ਕੀਤੀ ਹੈ । ਹੋਰ ਵੇਖੋ : ਇਸ ਤੋਂ ਪਹਿਲਾਂ ਵੀ ਜ਼ੋਰਾ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ 'ਗੁਆਂਢੀਆਂ ਦੇ ਢੋਲ ਵੱਜਦਾ' ਸਰੋਤਿਆਂ ਦੀ ਝੋਲੀ ਪਾਇਆ ਹੈ । ਇਹ ਗੀਤ ਇੱਕ ਪਾਰਟੀ ਗੀਤ ਹੈ ,ਜਿਸ 'ਚ ਪਾਰਟੀ ਕਰਨ ਦੀ ਹੀ ਗੱਲ ਕੀਤੀ ਗਈ ਹੈ । ਇਸ ਗੀਤ ਨੂੰ ਗੁਰਜੋਤ ਸਿੰਘ ਅਤੇ ਅਕਸ਼ਿਤ ਕੁਮਾਰ ਨੇ ਪ੍ਰੋਡਿਊਸ ਕੀਤਾ ਹੈ ।ਜਦਕਿ ਐਕਜ਼ੀਕਿਊਟਿਵ ਪ੍ਰੋਡਿਊਸਰ ਹਨ ਹਿਤੇਸ਼ ਛਾਬੜੀਆ । ਇਸ ਗੀਤ ਨੂੰ ਇਸ ਤੋਂ ਪਹਿਲਾਂ ਅਮਰ ਅਰਸ਼ੀ ਨੇ ਗਾਇਆ ਸੀ । ਜੋ ਕਿ ਉਸ ਸਮੇਂ ਵੀ ਏਨਾਂ ਹੀ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਗੀਤ ਦੇ ਬੋਲਾਂ ਨੂੰ ਹੋਰ ਵੀ ਖੂਬਸੂਰਤ ਬਣਾਇਆ ਹੈ ਕਰਿੱਕ ਨੇ ਜਿਨ੍ਹਾਂ ਨੇ ਇਸ ਗੀਤ 'ਚ ਹੋਰ ਵੀ ਬਹੁਤ ਕੁਝ ਜੋੜ ਕੇ ਇਸ ਦੀ ਖੂਬਸੂਰਤੀ ਨੂੰ ਵਧਾਉਣ ਦਾ ਉਪਰਾਲਾ ਕੀਤਾ ਹੈ । publive-image ਗੀਤ ਦੇ ਫੀਚਰਿੰਗ ਦਾ ਸਿਹਰਾ ਵਰੁਣ ਸ਼ਰਮਾ ਨੂੰ ਜਾਂਦਾ ਹੈ ਜਿਨ੍ਹਾਂ ਨੇ ਇਸ ਗੀਤ ਨੂੰ ਪਾਰਟੀ ਗੀਤ ਬਨਾਉਣ ਲਈ ਪੂਰੀ ਮਿਹਨਤ ਕੀਤੀ ਹੈ । ਇਸ ਦੇ ਨਾਲ ਡਾਇਰੈਕਟਰ ਹਿਮਾਂਸ਼ੂ ਤਿਵਾਰੀ ਨੇ ਇੱਕ –ਇੱਕ ਸੀਨ ਨੂੰ ਫਿਲਮਾਉਣ ਲਈ ਕਿੰਨੀ ਮਿਹਨਤ ਕੀਤੀ ਹੈ ,ਉਸ ਦਾ ਅੰਦਾਜ਼ਾ ਇਸ ਗੀਤ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ । ਜ਼ੋਰਾ ਰੰਧਾਵਾ ਅਤੇ ਰਿਚਾ ਚੱਡਾ ਦਾ ਇਹ ਗੀਤ ਲੋਕਾਂ ਨੂੰ ਨਚਾਉਣ 'ਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ ਅਤੇ ਸਰੋਤਿਆਂ ਦੇ ਦਿਲਾਂ ਨੂੰ ਕਿੰਨਾ ਭਾਉਂਦਾ ਹੈ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ। publive-image  
Advertisment

Stay updated with the latest news headlines.

Follow us:
Advertisment
Advertisment
Latest Stories
Advertisment