ਗਾਇਕ ਜ਼ੋਰਾ ਰੰਧਾਵਾ ਨੇ ਫ਼ਿਲਮੀ ਜਗਤ ਦੀ ਦਿੱਗਜ ਜੋੜੀ ਸੁਨੀਲ ਦੱਤ ਤੇ ਨਰਗਿਸ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ...

written by Lajwinder kaur | March 14, 2021

ਪੰਜਾਬੀ ਗਾਇਕ ਜ਼ੋਰਾ ਰੰਧਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਹਿੰਦੀ ਜਗਤ ਦੇ ਦਿੱਗਜ ਐਕਟਰ ਸੁਨੀਲ ਦੱਤ ਤੇ ਐਕਟਰੈੱਸ ਨਰਗਿਸ ਦੀ ਤਸਵੀਰ ਸ਼ੇਅਰ ਕੀਤੀ ਹੈ।

zora randhawa post image source- instagram

ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2021’ ‘ਚ ਬਟਾਲਾ ਦੀ ਮੁਟਿਆਰ ਅਪਨੀਤ ਕੌਰ ਬਾਜਵਾ ਨੇ ਮਾਰੀ ਬਾਜ਼ੀ

zora randhawa image image source- instagram

ਜੀ ਹਾਂ ਕੁਝ ਦਿਨ ਪਹਿਲਾ ਹੀ ਨਰਗਿਸ ਤੇ ਸੁਨੀਲ ਦੱਤ ਦੀ 63ਵੀਂ ਵਿਆਹ ਦੀ ਵਰ੍ਹੇਗੰਢ ਸੀ। ਉਨ੍ਹਾਂ ਨੇ ਇਹ ਫੋਟੋ ਪੋਸਟ ਕਰਦੇ ਹੋਏ ਲਿਖਿਆ ਹੈ- 'ਮੈਂ ਯਾਦ ਕਰ ਰਿਹਾ ਹਾਂ ..ਮੇਰੀ ਬਾਲੀਵੁੱਡ ਦੀ ਪਸੰਦੀਦਾ ਜੋੜੀ ਨੂੰ ਉਨ੍ਹਾਂ ਦੀ 63ਵੀਂ ਵਰ੍ਹੇਗੰਢ ‘ਤੇ ..’ ।

zora randhawa instagram post image source- instagram

ਬਹੁਤ ਘੱਟ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਯਾਦ ਕੀਤਾ ਜਾਂਦਾ ਹੈ । ਇਹਨਾਂ ਲੋਕਾਂ ਵਿੱਚੋਂ ਹੀ ਇੱਕ ਬਹੁਤ ਹੀ ਪਿਆਰੀ ਜੋੜੀ ਹੈ ਮਰਹੂਮ ਅਦਾਕਾਰਾ ਨਰਗਿਸ ਤੇ ਮਰਹੂਮ ਐਕਟਰ ਸੁਨੀਲ ਦੱਤ ਹੋਰਾਂ ਦੀ । ਦੋਵੇਂ ਹੀ ਬਾਲੀਵੁੱਡ ਜਗਤ ਲੈਜੇਂਡ ਐਕਟਰ ਨੇ। 11 ਮਾਰਚ ਨੂੰ ਐਕਟਰ ਸੰਜੇ ਦੱਤ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਮਾਤਾ-ਪਿਤਾ ਦੀ ਤਸਵੀਰ ਸ਼ੇਅਰ ਕਰਕੇ ਮੈਰਿਜ ਐਨੀਵਰਸਰੀ ‘ਤੇ ਯਾਦ ਕੀਤਾ ਸੀ।

 

0 Comments
0

You may also like