ਗਾਇਕ ਜ਼ੋਰਾ ਰੰਧਾਵਾ ਨੇ ਆਪਣੇ ਦਾਦੇ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਖ਼ਾਸ ਤਸਵੀਰ

written by Lajwinder kaur | February 19, 2021

ਪੰਜਾਬੀ ਗਾਇਕ ਜ਼ੋਰਾ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਮਾਪਿਆਂ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ।  ਇਸ ਵਾਰ ਉਨ੍ਹਾਂ ਨੇ ਆਪਣੇ ਮਰਹੂਮ ਦਾਦੇ ਨੂੰ ਯਾਦ ਕਰਦੇ ਹੋਏ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ।

inside image of zora randhawa with parents Image credit: instagram.com/zorarandhawaofficial
ਹੋਰ ਪੜ੍ਹੋ :ਜੱਸੀ ਗਿੱਲ ਜਿੰਮ ‘ਚ ਕਰ ਰਹੇ ਖੂਬ ਵਰਕ ਆਊਟ, ਖ਼ਾਨ ਭੈਣੀ ਦੇ ਗਾਣੇ ‘ਤੇ ਵੀਡੀਓ ਬਣਾ ਕੇ ਪ੍ਰਸ਼ੰਸਕਾਂ ਦੇ ਨਾਲ ਕੀਤਾ ਸਾਂਝਾ, ਦੇਖੋ ਵੀਡੀਓ
zora randhawa shared his late grandfather pic Image credit: instagram.com/zorarandhawaofficial
ਉਨ੍ਹਾਂ ਨੇ ਲਿਖਿਆ ਹੈ-  ‘ਸਵ: ਸਰਦਾਰ ਚੰਨਣ ਸਿੰਘ ਰੰਧਾਵਾ, ਜਲਾਲ ਉਸਮਾਂ...ਅਸੀਂ ਸਾਰੇ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਬਾਪੂ ਜੀ #grandfather’ਨਾਲ ਹੀ ਉਨ੍ਹਾਂ ਨੇ ਦਾਦੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ । ਜ਼ੋਰਾ ਰੰਧਾਵਾ ਦੇ ਦਾਦੇ ਨੇ ਚਿੱਟੇ ਰੰਗ ਦਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ। ਦਰਸ਼ਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
zora randhawa with dr zeus and fateh Image credit: instagram.com/zorarandhawaofficial
ਜੇ ਗੱਲ ਕਰੀਏ ਜ਼ੋਰਾ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਇੰਚ, ਵੂਫ਼ਰ, ਵੰਡਰਲੈਂਡ, ਪਟਾਕੇ, ਬਾਈ ਦਾ, ਠੋਕੋ ਤਾਲੀ ਵਰਗੇ ਬਾਕਮਾਲ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ।
 
View this post on Instagram
 

A post shared by zorarandhawa (@zorarandhawaofficial)

0 Comments
0

You may also like