ਜ਼ੋਰਾ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

Written by  Lajwinder kaur   |  August 10th 2020 10:35 AM  |  Updated: August 10th 2020 10:35 AM

ਜ਼ੋਰਾ ਰੰਧਾਵਾ ਨੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਸ਼ੇਅਰ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

ਪੰਜਾਬੀ ਗਾਇਕ ਜ਼ੋਰਾ ਰੰਧਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਸ਼ੇਅਰ ਕੀਤੀ ਹੈ । 

ਫੋਟੋ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਸਰਬੱਤ ਦੇ ਭਲੇ ਲਈ ਅਰਦਾਸ ਕਰੋ...ਦਾਤਾ ਜੀ ਮਿਹਰ ਕਰੋ’ । ਇਸ ਤਸਵੀਰ ‘ਚ ਉਹ ਮੱਥਾ ਟੇਕਦੇ ਹੋਏ ਦਿਖਾਈ ਦੇ ਰਹੇ ਨੇ । ਕੋਰੋਨਾ ਵਾਇਰਸ ਕਰਕੇ ਸਾਰੇ ਪਾਸੇ ਦਹਿਸ਼ਤ ਦਾ ਮਾਹੌਲ ਹੋਇਆ ਹੈ । ਜਿਸ ਕਰਕੇ ਪੰਜਾਬੀ ਇੰਡਸਟਰੀ ਦੇ ਵੀ ਕਈ ਕਲਾਕਾਰ ਕੋਰੋਨਾ ਦੀ ਲਪੇਟ ‘ਚ ਆ ਗਏ ਨੇ । ਕੁਝ ਦਿਨ ਪਹਿਲਾ ਹੀ ਉਨ੍ਹਾਂ ਨੇ ਹੌਬੀ ਧਾਲੀਵਾਲ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਪੋਸਟ ਪਾਈ ਸੀ ।

ਜੇ ਗੱਲ ਕਰੀਏ ਜ਼ੋਰਾ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਇੰਜ, ਪੇਸ਼ੀ, ਵੁਫਰ, ਨਖ਼ਰਾ ਨਵਾਬੀ, ਠੋਕੋ ਤਾਲੀ, ਗੱਡੀ ਦੇ ਟਾਇਰ, 22 ਦਾ ਵਰਗੇ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network