
ਮੁੰਬਈ ‘ਚ ਮਰਹੂਮ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਦੇ ਨਾਮ ‘ਤੇ ਕਾਲਜ (College )ਬਣਾਇਆ ਜਾਵੇਗਾ । ਇਸ ਦੇ ਲਈ ਸੱਤ ਹਜ਼ਾਰ ਵਰਗ ਮੀਟਰ ਦਾ ਪਲਾਟ ਵੀ ਅਲਾਟ ਕਰ ਦਿੱਤਾ ਗਿਆ ਹੈ ।ਕਾਲਜ ਦੀ ਸਥਾਪਨਾ ਮੁੰਬਈ ਯੂਨੀਵਰਸਿਟੀ ਦੇ ਕਲੀਨਾ ਕੈਂਪਸ ‘ਚ ਕੀਤੀ ਜਾਵੇਗੀ । ਇਸ ਕਾਲਜ ਦਾ ਨਾਮ ਭਾਰਤ ਰਤਨ ਲਤਾ ਦੀਨਾਨਾਥ ਮੰਗੇਸ਼ਕਰ ਇੰਟਰਨੈਸ਼ਨਲ ਕਾਲਜ ਆਫ਼ ਮਿਊਜ਼ਿਕ ਐਂਡ ਮਿਊਜ਼ੀਅਮ ਹੋਵੇਗਾ ।

ਹੋਰ ਪੜ੍ਹੋ : ਅਜੀਬ ਜਾਨਵਰ ਹੈ! ਦਿਮਾਗ ਦਾ ਵੱਡਾ ਹਿੱਸਾ ਕੱਢ ਵੀ ਲਓ ਤਾਂ ਵੀ ਮੁੜ ਤੋਂ ਕਰ ਲੈਂਦਾ ਹੈ ਵਿਕਸਿਤ
ਦੱਸ ਦਈਏ ਕਿ ਲਤਾ ਮੰਗੇਸ਼ਕਰ ਨੇ ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕੀਤਾ ਸੀ ਅਤੇ ਇਸੇ ਸੰਗੀਤ ਦੀ ਬਦੌਲਤ ਉਨ੍ਹਾਂ ਨੂੰ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਸੀ । ਲਤਾ ਮੰਗੇਸ਼ਕਰ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਅਤੇ ਉਨ੍ਹਾਂ ਦੀ ਭੈਣ ਆਸ਼ਾ ਭੌਂਸਲੇ ਵੀ ਸੰਗੀਤ ਦੀ ਦੁਨੀਆ ‘ਚ ਸਰਗਰਮ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਾਵੀਜ਼’ ਰਿਲੀਜ਼, ਫੀਚਰਿੰਗ ‘ਚ ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਆਏ ਨਜ਼ਰ
ਆਪਣੀ ਜ਼ਿੰਦਗੀ ਨੂੰ ਸੰਗੀਤ ਨੂੰ ਸਮਰਪਿਤ ਕਰਨ ਵਾਲੀ ਗਾਇਕਾ ਲਤਾ ਮੰਗੇਸ਼ਕਰ ਸਵਰ ਕੋਕਿਲਾ ਦੇ ਨਾਂਅ ਨਾਲ ਮਸ਼ਹੂਰ ਸੀ । ਉਨ੍ਹਾਂ ਨੇ ਆਪਣੀ ਗੀਤਾਂ ਦੇ ਨਾਲ ਹਰ ਕਿਸੇ ਦਾ ਮਨ ਮੋਹਿਆ । ਸੰਗੀਤ ‘ਚ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ।

ਲਤਾ ਮੰਗੇਸ਼ਕਰ ਸੰਗੀਤ ਦੀ ਦੁਨੀਆ ‘ਚ ਚਮਕਦਾ ਉਹ ਸਿਤਾਰਾ ਸੀ, ਜਿਸ ਦੇ ਹਿੱਟ ਗੀਤਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ ਸੀ । ਉੇਨ੍ਹਾਂ ਦੇ ਸੰਗੀਤ ਜਗਤ ਨੂੰ ਪਾਏ ਯੋਗਦਾਨ ਨੂੰ ਯਾਦ ਰੱਖਣ ਦੇ ਲਈ ਇਸ ਕਾਲਜ ਦੇ ਨਾਲ ਨਾਲ ਮਿਊਜ਼ੀਅਮ ਵੀ ਸਥਾਪਿਤ ਕੀਤਾ ਜਾਵੇਗਾ ।