
ਆਮਿਰ ਖ਼ਾਨ (Aamir khan) ਦੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਜਿਸ ਤੋਂ ਅਦਾਕਾਰ ਨੂੰ ਬਹੁਤ ਉਮੀਦਾਂ ਸਨ । ਪਰ ਇਹ ਫ਼ਿਲਮ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਨਹੀਂ ਉਤਰ ਪਾਈ । ਜਿਸ ਤੋਂ ਬਾਅਦ ਅਦਾਕਾਰ ਨੇ ਇਸ ਫ਼ਿਲਮ ਨੂੰ ਕੌਡੀਆਂ ਦੇ ਭਾਅ ਨੈੱਟਫਲਿਕਸ ਨੂੰ ਵੇਚ ਦਿੱਤਾ ਹੈ । ਹਾਲਾਂਕਿ ਆਮਿਰ ਖ਼ਾਨ ਨੇ ਨੈੱਟਫਲਿਕਸ ਤੋਂ ੧੫੦ ਕਰੋੜ ਤੋਂ ਜ਼ਿਆਦਾ ਦੀ ਮੰਗ ਕੀਤੀ ਸੀ ।

ਹੋਰ ਪੜ੍ਹੋ : ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦਾ ਵਧਾਇਆ ਹੌਸਲਾ, ਇੰਦਰਜੀਤ ਨਿੱਕੂ ਨੂੰ ਦਿੱਤੀ ਇਹ ਸਲਾਹ
ਪਰ ਇਸ ਡੀਲ ਨੂੰ ਨੈੱਟਫਲਿਕਸ ਨੇ ਮਨਜ਼ੂਰ ਨਹੀਂ ਕੀਤਾ । ਨੈੱਟਫਲਿਕਸ ੫੦ ਤੋਂ ੮੦ ਕਰੋੜ ਦੀ ਡੀਲ ‘ਤੇ ਅੜ ਗਿਆ ਅਤੇ ਇਸ ਤੋਂ ਬਾਅਦ ਆਮਿਰ ਖ਼ਾਨ ਨੂੰ ਨੈੱਟਫਲਿਕਸ ਦੇ ਇਸ ਫ਼ੈਸਲੇ ਦੇ ਅੱਗੇ ਝੁਕਣਾ ਪਿਆ । ਦੱਸ ਦਈਏ ਕਿ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਈ ਸੀ ।

ਹੋਰ ਪੜ੍ਹੋ : ਸੋਨਾਲੀ ਫੋਗਾਟ ਦੀ ਅਰਥੀ ਨੂੰ ਧੀ ਨੇ ਦਿੱਤਾ ਮੋਢਾ, ਭਾਵੁਕ ਕਰ ਦੇਣ ਵਾਲਾ ਵੀਡੀਓ ਹੋਇਆ ਵਾਇਰਲ
ਇਸ ਫ਼ਿਲਮ ਦੇ ਬਾਈਕਾਟ ਦੀਆਂ ਖਬਰਾਂ ਦਾ ਅਸਰ ਇਸ ਫ਼ਿਲਮ ‘ਤੇ ਵੀ ਵੇਖਣ ਨੂੰ ਮਿਲਿਆ ਹੈ ।ਬਾਕਸ ਆਫ਼ਿਸ ‘ਤੇ ਇਸ ਫ਼ਿਲਮ ਨੂੰ ਕੋਈ ਵਧੀਆ ਰਿਸਪਾਂਸ ਨਹੀਂ ਸੀ ਮਿਲਿਆ । ਜਿਸ ਤੋਂ ਬਾਅਦ ਆਮਿਰ ਖ਼ਾਨ ਕਾਫੀ ਨਿਰਾਸ਼ ਹਨ ।

ਇਸ ਫ਼ਿਲਮ ਦੇ ਫਲਾਪ ਹੋਣ ਤੋਂ ਬਾਅਦ ਆਮਿਰ ਖ਼ਾਨ ਨੇ ਅਮਰੀਕਾ ਜਾਣ ਦਾ ਫੈਸਲਾ ਲਿਆ ਹੈ । ਉਹ ਜਲਦ ਹੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਨਾਲ ਰੁਬਰੂ ਹੋਣਗੇ ।ਇਸ ਤੋਂ ਪਹਿਲਾਂ ਉਹ ਆਪਣਾ ਮਾਈਂਡ ਮੇਕਅੱਪ ਕਰਨ ਦੇ ਲਈ ਵਿਦੇਸ਼ ਜਾ ਰਹੇ ਨੇ ।
View this post on Instagram