ਲਾਲ ਸਿੰਘ ਚੱਢਾ ਦੀ ਰਿਲੀਜ਼ਿੰਗ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ

written by Shaminder | August 10, 2022 10:44am

ਆਮਿਰ ਖ਼ਾਨ (Aamir khan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਲਾਲ ਸਿੰਘ ਚੱਢਾ’ (Laal Singh Chadha) ਨੂੰ ਲੈ ਕੇ ਸੁਰਖੀਆਂ ‘ਚ ਹਨ । ਆਪਣੀ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਥੇ ਰੋਜ਼ਾਨਾ ਹੀ ਵੱਡੀ ਗਿਣਤੀ ਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ ਉਥੇ ਹੀ ਤੇ ਬੌਲੀਵੁੱਡ ਅਭਿਨੇਤਾ ਆਪਣੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਹਿਬ (Sachkhand Sri Harmandir sahib) ਨਤਮਸਤਕ ਹੋ ਕੇ ਚੜ੍ਹਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਹਨ ।

Aamir khan,,- image from google

ਹੋਰ ਪੜ੍ਹੋ: ਮਾਨਿਆ ਸਿੰਘ ਨੇ ਮੁੰਬਈ ‘ਚ ਆਪਣੇ ਮਾਪਿਆਂ ਦੇ ਲਈ ਖਰੀਦਿਆ ਘਰ, ਗ੍ਰਹਿ ਪ੍ਰਵੇਸ਼ ਦੌਰਾਨ ਭਾਵੁਕ ਹੋਏ ਮਾਪੇ, ਆਟੋ ਡਰਾਈਵਰ ਦੀ ਧੀ ਮਾਨਿਆ 2021 ‘ਚ ਬਣੀ ਸੀ ਫੇਮਿਨਾ ਮਿਸ ਇੰਡੀਆ ਰਨਰ ਅੱਪ

ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ-ਨਾਲ ਫ਼ਿਲਮ ਦੀ ਕਾਮਯਾਬੀ ਲਈ ਵੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਤੋਂ ਦੂਰੀ ਬਣਾਈ ਰੱਖੀ ਜਦੋਂਕਿ ਆਪਣੇ ਫੈਨਸ ਦੇ ਨਾਲ ਉਹ ਤਸਵੀਰਾਂ ਖਿਚਵਾਉਂਦੇ ਦਿਖਾਈ ਦਿੱਤੇ ।

Aamir khan,,-

ਹੋਰ ਪੜ੍ਹੋ : ਹਰਿੰਦਰ ਭੁੱਲਰ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ, ਕਿਸ ਤਰ੍ਹਾਂ ਹੋਈ ਅਦਾਕਾਰੀ ਦੇ ਖੇਤਰ ‘ਚ ਸ਼ੁਰੂਆਤ

ਦੱਸ ਦਈਏ ਕਿ ਆਮਿਰ ਖ਼ਾਨ ਦੀ ਨਵੀਂ ਆਈ ਫ਼ਿਲਮ ਲਾਲ ਸਿੰਘ ਚੱਢਾ ਲਗਾਤਾਰ ਹੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਸੀ ਆਮਿਰ ਖ਼ਾਨ ਦੀ ਇਸ ਫ਼ਿਲਮ ਦੀ ਕਾਫੀ ਆਲੋਚਨਾ ਹੋ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਫ਼ਿਲਮ ਨੂੰ ਬਾਈਕਾਟ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ ਤੇ ਆਮਿਰ ਖਾਨ ਦੀਆਂ ਪੋਸਟਾਂ ਵੀ ਕਾਫੀ ਵਾਇਰਲ ਹੋਈਆਂ ਸਨ।

 

ਜਿਸ ਵਿੱਚ ਉਸ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਨਜ਼ਰ ਆਏ ਸਨ ਕਿ ਮੇਰੀ ਇਸ ਫ਼ਿਲਮ ਨੂੰ ਜਰੂਰ ਵੇਖਣ ਜਾਉ। ਆਮਿਰ ਖਾਨ ਦੇ ਅੰਮ੍ਰਿਤਸਰ ਦੇ ਆਉਣ ਦੀ ਖਬਰ ਵੀ ਮੀਡਿਆ ਤੋਂ ਵਾਂਝੀ ਰੱਖੀ ਗਈ। ਸ਼੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਤੇ ਉਸ ਤੋਂ ਬਾਹਰ ਲੋਕ ਉਹਨਾਂ ਦੇ ਨਾਲ ਸੇਲਫੀਆ ਕਰਦੇ ਵੀ ਨਜ਼ਰ ਆਏ ਆਮਿਰ ਖਾਨ ਵੱਲੋਂ ਆਪਣੇ ਕਿਸੇ ਵੀ ਫੈਨਸ ਨੂੰ ਸੈਲਫੀ ਲੈਣ ਤੋਂ ਮਨ੍ਹਾਂ ਨਹੀਂ ਕੀਤਾ ਗਿਆ ਜਿਸ ਕਰਕੇ ਦਰਸ਼ਕ ਆਪਣੇ ਚਹੇਤੇ ਅਦਾਕਾਰ ਦੇ ਨਾਲ ਫੋਟੋਆਂ ਖਿਚਾ ਕੇ ਖੁਸ਼ ਨਜ਼ਰ ਆਏ ।

 

You may also like