
ਆਮਿਰ ਖ਼ਾਨ (Aamir khan ) ਦੀ ਧੀ (Daughter)ਨੇ ਆਪਣੇ ਬੁਆਏ ਫ੍ਰੈਂਡ (Boy Friend) ਦੇ ਨਾਲ ਮੰਗਣੀ ਕਰਵਾ ਲਈ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਹਾਲਾਂਕਿ ਇਸ ਮੰਗਣੀ ਦੇ ਸਮਾਗਮ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ ਅਤੇ ਇਸ ਸਮਾਗਮ ‘ਚ ਆਮਿਰ ਖ਼ਾਨ ਦਾ ਪਰਿਵਾਰ ਅਤੇ ਧੀ ਦੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ ।

ਹੋਰ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਗਿੰਨੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਪਰ ਕੁਝ ਸਮੇਂ ਬਾਅਦ ਹੀ ਇਸ ਫੰਕਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ । ਇਸ ਮੌਕੇ ਆਮਿਰ ਦੀ ਧੀ ਈਰਾ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਸੀ ਅਤੇ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਸੀ ।ਆਫ ਸ਼ੌਲਜਰ ਗਾਊਨ ਦੇ ਨਾਲ ਈਰਾ ਨੇ ਡਾਇਮੰਡ ਜਿਊਲਰੀ ਪਾਈ ਸੀ ।

ਹੋਰ ਪੜ੍ਹੋ : ਅੱਜ ਰਾਤ ਨੂੰ ਅੱਠ ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਲਾਟਰੀ’
ਆਪਣੇ ਬੁਆਏ ਫ੍ਰੈਂਡ ਨੁਪੂਰ ਸ਼ਿਖਰੇ ਦੇ ਨਾਲ ਮੰਗਣੀ ਤੋਂ ਬਾਅਦ ਈਰਾ ਨੇ ਮੀਡੀਆ ਦੇ ਸਾਹਮਣੇ ਪੋਜ਼ ਵੀ ਦਿੱਤੇ ।ਇਸ ਤੋਂ ਪਹਿਲਾਂ ਈਰਾ ਖ਼ਾਨ ਆਪਣੇ ਬੁਆਏ ਫੈ੍ਰਂਡ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਸੀ ।
![Aamir Khan's daughter Ira Khan gets engaged to beau Nupur Shikhare [Watch Video]](https://wp.ptcpunjabi.co.in/wp-content/uploads/2022/09/Aamir-Khans-daughter-Ira-Khan-gets-engaged-to-beau-Nupur-Shikhare-Watch-Video-1.jpg)
ਆਮਿਰ ਖ਼ਾਨ ਦੀ ਆਪਣੀ ਧੀ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ ਅਤੇ ਧੀ ਦੇ ਨਾਲ ਵੀ ਅਕਸਰ ਉਹ ਨਜ਼ਰ ਆਉਂਦੇ ਹਨ । ਇਨ੍ਹੀਂ ਦਿਨੀਂ ਆਮਿਰ ਖ਼ਾਨ ਫ਼ਿਲਮਾਂ ਤੋਂ ਦੂਰ ਹਨ । ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਅਸਫਲਤਾ ਤੋਂ ਬਾਅਦ ਉਹ ਹਾਲੇ ਕਿਸੇ ਨਵੇਂ ਪ੍ਰੋਜੈਕਟ ‘ਤੇ ਕੰਮ ਨਹੀਂ ਕਰ ਰਹੇ ਹਨ ਅਤੇ ਲੰਮਾ ਬ੍ਰੇਕ ਲੈਣਾ ਚਾਹੁੰਦੇ ਹਨ ।
View this post on Instagram