
ਅਦਾਕਾਰਾ ਬਿਪਾਸ਼ਾ ਬਸੂ (Bipasha Basu) ਮਾਂ ਬਣ ਗਈ ਹੈ । ਉਸ ਦੇ ਘਰ ਪਿਆਰੀ ਜਿਹੀ ਧੀ (Baby Girl) ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਅਦਾਕਾਰਾ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ । ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਵਿਆਹ ਤੋਂ ਕਈ ਸਾਲਾਂ ਬਾਅਦ ਮਾਪੇ ਬਣੇ ਹਨ । ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।

ਹੋਰ ਪੜ੍ਹੋ : ਜੈਜ਼ੀ ਬੀ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਸਨੋਮੈਨ’ ‘ਚ ਆਉਣਗੇ ਨਜ਼ਰ, ਸਾਂਝਾ ਕੀਤਾ ਮੋਸ਼ਨ ਪੋਸਟਰ
ਦੋਵਾਂ ਦੀ ਮੁਲਾਕਾਤ ਫ਼ਿਲਮ ‘ਅਲੋਨ’ ਦੀ ਸ਼ੂਟਿੰਗ ਸਮੇਂ ਹੋਈ ਸੀ। ਇਸ ਤੋਂ ਬਾਅਦ ਦੋਵਾਂ ਨੇ 2016 ‘ਚ 30 ਅਪ੍ਰੈਲ ਨੂੰ ਵਿਆਹ ਕਰ ਲਿਆ ਸੀ। ਬਿਪਾਸ਼ਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਉਸ ਨੇ 2001 ‘ਚ ਆਈ ਫ਼ਿਲਮ ‘ਅਜਨਬੀ’ ‘ਚ ਨੈਗਟਿਵ ਰੋਲ ਪਲੇ ਕੀਤਾ ਸੀ ਤੇ ਇਹ ਫ਼ਿਲਮ ਹਿੱਟ ਵੀ ਹੋਈ ਸੀ।

ਹੋਰ ਪੜ੍ਹੋ : ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ
ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਵੀ ਨਜ਼ਰ ਆਈ ਸੀ। ਬਿਪਾਸ਼ਾ 2015 ਤੋਂ ਬਾਅਦ ਹੁਣ ਤੱਕ ਕਿਸੇ ਹੋਰ ਬਾਲੀਵੁੱਡ ਫ਼ਿਲਮ ‘ਚ ਨਜ਼ਰ ਨਹੀਂ ਆਈ ਹੈ।ਦੋਵਾਂ ਨੂੰ ਵਿਆਹ ਕਰਵਾਉਣ ਦੇ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ । ਕਿਉਂਕਿ ਕਰਣ ਸਿੰਘ ਗਰੋਵਰ ਇਸ ਤੋਂ ਪਹਿਲਾਂ ਵਿਆਹੇ ਹੋਏ ਸਨ ।

ਬਿਪਾਸ਼ਾ ਬਾਸੂ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਅਦਾਕਾਰਾ ਕਰਣ ਸਿੰਘ ਦੇ ਨਾਲ ਵਿਆਹ ਕਰਵਾਏ । ਪਰ ਕਿਸੇ ਤਰ੍ਹਾਂ ਬਿਪਾਸ਼ਾ ਆਪਣੇ ਮਾਪਿਆਂ ਨੂੰ ਮਨਾਉਣ ‘ਚ ਕਾਮਯਾਬ ਰਹੀ ਸੀ ।
View this post on Instagram