ਅਦਾਕਾਰ ਧਰਮਿੰਦਰ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ
ਅਦਾਕਾਰ ਧਰਮਿੰਦਰ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ
ਅਦਾਕਾਰ ਧਰਮਿੰਦਰ (Dharmendra Deol) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ (Old Pic) ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਝਾ ਕਰਦੇ ਹੋਏ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਸੁਨੇਹਾ ਵੀ ਦਿੱਤਾ ਹੈ ।ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ‘ਤੇ ਜਿਹੜੀ ਤਸਵੀਰ ਸਾਂਝੀ ਕੀਤੀ ਹੈ । ਉਸ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਟ੍ਰੇਨ ‘ਚ ਕਿਸੇ ਦੀ ਪਾਕੇਟ ਮਾਰਦੇ ਹੋਏ ਨਜ਼ਰ ਆ ਰਹੇ ਹਨ । ਇਹ ਤਸਵੀਰ ਕਿਸੇ ਫ਼ਿਲਮ ਦੇ ਸ਼ੂਟ ਦੇ ਦੌਰਾਨ ਦੀ ਹੈ ।
image From instagram
ਹੋਰ ਪੜ੍ਹੋ : ਉੱਘੇ ਗੀਤਕਾਰ ਬਾਬੂ ਸਿੰਘ ਮਾਨ ਦੇ ਬੇਟੇ ਰਵੀ ਮਾਨ ਦਾ ਦਿਹਾਂਤ, ਹਰਭਜਨ ਮਾਨ, ਬੱਬੂ ਮਾਨ ਸਣੇ ਕਈ ਗਾਇਕਾਂ ਨੇ ਜਤਾਇਆ ਦੁੱਖ
ਜਿਸ ‘ਚ ਧਰਮਿੰਦਰ ਇਹ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪਰ ਇਸ ਦੇ ਨਾਲ ਹੀ ਧਰਮਿੰਦਰ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਸੁਨੇਹਾ ਵੀ ਦੇ ਰਹੇ ਹਨ । ਉਨ੍ਹਾਂ ਨੇ ਲਿਖਿਆ ਕਿ ‘ਕਿਰਪਾ ਕਰਕੇ ਅਜਿਹਾ ਕਦੇ ਨਾ ਕਰੋ, ਹੋ ਸਕਦਾ ਹੈ ਉਹ ਆਪਣੀ ਬੀਮਾਰ ਮਾਂ ਦੇ ਲਈ ਦਵਾਈ ਲੈਣ ਜਾ ਰਿਹਾ ਹੋਵੇ। ਧਰਮਿੰਦਰ ਦੀ ਇਸ ਤਸਵੀਰ ‘ਤੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ।
image From instagram
ਇੱਕ ਪ੍ਰਸ਼ੰਸਕ ਨੇ ਲਿਖਿਆ, 'ਜੇਕਰ ਤੁਸੀਂ ਇੰਨੇ ਸੁੰਦਰ ਚੋਰ ਹੋ ਤਾਂ ਕੋਈ ਪੁਲਿਸ ਨੂੰ ਰਿਪੋਰਟ ਨਹੀਂ ਕਰੇਗਾ'। ਤਾਂ ਦੂਜੇ ਪਾਸੇ ਇਕ ਹੋਰ ਫੈਨ ਨੇ ਲਿਖਿਆ, 'ਤੁਸੀਂ ਬਹੁਤ ਡੂੰਘੀ ਗੱਲ ਕਹੀ ਹੈ ਸਰ'।ਧਰਮਿੰਦਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਇੰਡਸਟਰੀ ‘ਚ ਲਗਾਤਾਰ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦੇ ਰਹੇ ਹਨ । ਉਨ੍ਹਾਂ ਦਾ ਪੂਰਾ ਪਰਿਵਾਰ ਹੀ ਅਦਾਕਾਰੀ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਦੋਵੇਂ ਬੇਟੇ ਬੌਬੀ ਅਤੇ ਸੰਨੀ ਦਿਓਲ ਵੀ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਹੇ ਹਨ । ਬੌਬੀ, ਦਿਓਲ ਦੀ ਕੁਝ ਸਮਾਂ ਪਹਿਲਾਂ ਇੱਕ ਵੈਬ ਸੀਰੀਜ਼ ਆਸ਼ਰਮ ਆਈ ਸੀ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
