ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

Written by  Rupinder Kaler   |  September 25th 2021 01:15 PM  |  Updated: September 25th 2021 01:15 PM

ਅਦਾਕਾਰ ਫਿਰੋਜ਼ ਖ਼ਾਨ ਨੇ ਪਾਕਿਸਤਾਨ ਜਾ ਕੇ ਪਾਕਿ ਪ੍ਰਧਾਨ ਮੰਤਰੀ ਦੀ ਲਗਾਈ ਸੀ ਕਲਾਸ, ਜਨਮ ਦਿਨ ਤੇ ਜਾਣੋਂ ਦਿਲਚਸਪ ਕਿੱਸਾ

ਅਦਾਕਾਰ ਫਿਰੋਜ਼ ਖ਼ਾਨ (Feroz Khan )ਦਾ ਜਨਮ 25 ਸਤੰਬਰ 1939 ਨੂੰ ਹੋਇਆ ਸੀ । ਜੁਲਿਫਕਾਰ ਅਲੀ ਸ਼ਾਹ ਖ਼ਾਨ ਦੇ ਘਰ ਜਨਮੇ ਫਿਰੋਜ਼ ਖ਼ਾਨ ਇੱਕ ਅਦਾਕਾਰ ਦੇ ਨਾਲ ਨਾਲ ਪ੍ਰੋਡਿਊਸਰ ਤੇ ਫ਼ਿਲਮ ਡਾਇਰੈਕਟਰ ਵੀ ਸਨ । ਫਿਰੋਜ਼ ਖ਼ਾਨ ਦਾ ਪਰਿਵਾਰ ਅਫਗਾਨਿਸਤਾਨ ਤੋਂ ਭਾਰਤ ਪਹੁੰਚਿਆ ਸੀ । ਉਹਨਾਂ ਦੇ ਪਿਤਾ ਅਫਗਾਨਿਸਤਾਨ ਦੇ ਗਜਨੀ ਵਿੱਚ ਰਹਿੰਦੇ ਸਨ ਜਦੋਂ ਕਿ ਮਾਂ ਇਰਾਨੀ ਸੀ । ਫਿਰੋਜ਼ ਖ਼ਾਨ (Feroz Khan ) ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਸਨ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹਾ ਕਿੱਸਾ ਸੁਣਾਉਂਦੇ ਹਾਂ ।

Pic Courtesy: Instagram

ਹੋਰ ਪੜ੍ਹੋ :

ਦੀਆ ਮਿਰਜ਼ਾ 5 ਮਹੀਨੇ ਦੇ ਬੇਟੇ ਨੂੰ ਛੱਡ ਕੰਮ ‘ਤੇ ਗਈ, ਅਦਾਕਾਰਾ ਨੇ ਦੱਸਿਆ ‘ਇਹ ਬੜਾ ਮੁਸ਼ਕਿਲ ਸੀ’

Pic Courtesy: Instagram

ਸਾਲ 2006 ਵਿੱਚ ਫਿਰੋਜ਼ (Feroz Khan ) ਆਪਣੇ ਭਰਾ ਅਕਬਰ ਖ਼ਾਨ ਦੀ ਫ਼ਿਲਮ ਤਾਜ਼ ਮਹਿਲ ਦੀ ਪ੍ਰਮੋਸ਼ਨ ਲਈ ਪਾਕਿਸਤਾਨ ਗਏ ਸਨ । ਪਾਕਿਸਤਾਨ ਦੀ ਇਸ ਫੇਰੀ ਦੌਰਾਨ ਉਹਨਾਂ ਨੇ ਪਾਕਿਸਤਾਨ ਖਿਲਾਫ ਖੁੱਲ ਕੇ ਭੜਾਸ ਕੱਢੀ ਸੀ । ਇਸ ਤੋਂ ਬਾਅਦ ਉਸ ਵੇਲੇ ਦੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ ਮੁਸ਼ਰਫ ਨੇ ਫਿਰੋਜ਼ ਖ਼ਾਨ ਦੇ ਪਾਕਿਸਤਾਨ ਆਉਣ ਤੇ ਰੋਕ ਲਗਾ ਦਿੱਤੀ ਸੀ ।ਦਰਅਸਲ ਫਿਰੋਜ਼ ਖ਼ਾਨ ਨੇ ਪਾਕਿਸਤਾਨ ਵਿੱਚ ਬਿਆਨ ਦਿੱਤਾ ਸੀ ਕਿ' ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਭਾਰਤ ਵਿੱਚ ਮੁਸਲਿਮ ਭਾਈਚਾਰਾ ਅੱਗੇ ਵੱਧ ਰਿਹਾ ਹੈ ।

Pic Courtesy: Instagram

ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਵੀ ਮੁਸਲਿਮ ਹਨ । ਪ੍ਰਧਾਨ ਮੰਤਰੀ ਸਿੱਖ ਹੈ । ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਇਸਲਾਮ ਦੇ ਨਾ ਤੇ ਬਣਿਆ ਤਾਂ ਹੈ ਪਰ ਇੱਥੇ ਲੋਕ ਇੱਕ ਦੂਜੇ ਨੂੰ ਖਤਮ ਕਰ ਰਹੇ ਹਨ ।' ਖ਼ਬਰਾਂ ਦੀ ਮੰਨੀਏ ਤਾਂ ਜਿਸ ਸਮੇਂ ਫਿਰੋਜ਼ ਖ਼ਾਨ ਨੇ ਇਹ ਬਿਆਨ ਦਿੱਤਾ ਸੀ ਉਸ ਸਮੇਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸਨ । ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਕਾਫੀ ਵਿਵਾਦ ਹੋਇਆ ਸੀ ।


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network