
ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ (Govinda) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ।ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਅੱਜ ਕੱਲ੍ਹ ਉਹ ਰਿਆਲਟੀ ਸ਼ੋਅਜ਼ ‘ਚ ਨਜ਼ਰ ਆ ਰਹੇ ਹਨ । ਉਨ੍ਹਾਂ ਦਾ ਹਾਲ ਹੀ ‘ਚ ਗੀਤ ਆਇਆ ਹੈ । ‘ਹੈਲੋ’ (Hello) ਟਾਈਟਲ ਹੇਠ ਆਏ ਇਸ ਗੀਤ (Song) ਨੂੰ ਕਈ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਲੋਕ ਇਸ ਨੂੰ ਨਾ ਪਸੰਦ ਕੀਤਾ ਹੈ ਅਤੇ ਜ਼ਿਆਦਾਤਰ ਲੋਕਾਂ ਨੇ ਇਸ ਗੀਤ ਨੂੰ ਨਕਾਰਿਆ ਹੈ ।

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਮਨਾਈ ਲੋਹੜੀ, ਤਸਵੀਰਾਂ ਹੋਈਆਂ ਵਾਇਰਲ
ਇਸ ਗੀਤ ਦਾ ਇੱਕ ਵੀਡੀਓ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੇ ਇਸ ਗੀਤ ‘ਤੇ ਕਮੈਂਟਸ ਕੀਤੇ ਹਨ ।ਗੋਵਿੰਦਾ ਨੇ ਆਪਣੇ ਗਾਣੇ ਦੀ ਜਾਣਕਾਰੀ ਦਿੰਦੇ ਹੋਏ ਪੋਸਟ ਕੀਤਾ ਸੀ। ਉਹਨਾਂ ਨੇ ਗਾਣੇ ਦਾ ਵੀਡੀਓ ਸ਼ੇਰ ਕਰਦੇ ਹੋਏ ਲਿਖਿਆ ‘ਹੈਲੋ, ਮੇਰਾ ਤੀਸਰਾ ਗਾਣਾ ਹੈਲੋ ਮੇਰੇ ਯੁਟਿਊਬ ਚੈਨਲ ਗੋਵਿੰਦਾ ਰਾਇਲਜ਼ ‘ਤੇ ਰੀਲੀਜ਼ ਹੋ ਗਿਆ ਹੈ।

ਆਸ ਕਰਦਾ ਹਾਂ ਕਿ ਤੁਹਾਨੂੰ ਸਭ ਨੂੰ ਇਹ ਗਾਣਾ ਪਸੰਦ ਆਏਗਾ’। ਵੀਡੀਓ ‘ਚ ਗੋਵਿੰਦਾ ਨਿਸ਼ਾ ਸ਼ਰਮਾ ਦੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਗੋਵਿੰਦਾ ਨਿਸ਼ਾ ਸ਼ਰਮਾ ਨਾਲ ਸੜਕ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇੰਨਾ ਹੀ ਨਹੀਂ ਗੋਵਿੰਦਾ ਰੋਮਾਂਸ ਕਰਨ ਦੇ ਨਾਲ ਪਿਆਨੋ ਵਜਾ ਰਹੇ ਹਨ। ਗਾਣਾ ਰੀਲੀਜ਼ ਹੋਣ ਦੇ ਕੁਝ ਸਮੇਂ ਬਾਅਦ ਹੀ ਕੁਝ ਯੂਜ਼ਰਸ ਨੇ ਨਿਰਾਸ਼ਾ ਸੋਸ਼ਲ ਮੀਡੀਆ ‘ਤੇ ਜ਼ਾਹਿਰ ਕੀਤੀ। ਗੋਵਿੰਦਾ ਏਨੀਂ ਦਿਨੀਂ ਫ਼ਿਲਮਾਂ ਤੋਂ ਦੂਰ ਹਨ ਅਤੇ ਗਾਇਕੀ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ ।ਜਿਸ ਤੋਂ ਬਾਅਦ ਦਰਸ਼ਕਾਂ ਦੇ ਨਾਲ ਆਪਣੇ ਨਵੇਂ ਗੀਤ ਸ਼ੇਅਰ ਕਰਦੇ ਰਹਿੰਦੇ ਹਨ ।
View this post on Instagram