ਜੈਜੀ ਲਾਹੌਰੀਆ ਤੋਂ ਇਹ ਅਦਾਕਾਰ ਬਣਿਆ ਜਗਜੀਵਨ ਸਿੰਘ, ਗੁਰੂ ਦੇ ਲੜ ਲੱਗ ਇਸ ਤਰ੍ਹਾਂ ਬਦਲੀ ਜ਼ਿੰਦਗੀ

written by Rupinder Kaler | July 10, 2021

ਜੈਜੀ ਲਾਹੌਰੀਆ ਜਿਸ ਨੂੰ ਤੁਸੀਂ ਅਕਸਰ ਪੰਜਾਬੀ ਫ਼ਿਲਮਾਂ ਅਤੇ ਗੀਤਾਂ ‘ਚ ਗੁੰਡਿਆਂ ਦਾ ਕਿਰਦਾਰ ਨਿਭਾਉਂਦੇ ਵੇਖਿਆ ਹੋਵੇਗਾ । ਪਰ ਹੁਣ ਉਨ੍ਹਾਂ ਨੇ ਆਪਣਾ ਰੂਪ ਬਿਲਕੁਲ ਬਦਲ ਲਿਆ ਹੈ ਅਤੇ ਤੁਸੀਂ ਉਨ੍ਹਾਂ ਨੂੰ ਵੇਖ ਕੇ ਸ਼ਾਇਦ ਪਛਾਣ ਵੀ ਨਾ ਸਕੋ । ਜੀ ਹਾਂ ਉਹੀ ਜੈਜੀ ਲਾਹੌਰੀਆ ਜੋ ਅਕਸਰ ਫ਼ਿਲਮਾਂ ‘ਚ ਹੀਰੋ ਤੋਂ ਮਾਰ ਖਾਂਦਾ ਹੈ ਅਤੇ ਸਿਰ ਤੋਂ ਬਿਲਕੁਲ ਗੰਜਾ ਨਜ਼ਰ ਆਉਂਦਾ ਹੈ ।

ਹੋਰ ਪੜ੍ਹੋ :

ਗੀਤਾ ਬਸਰਾ ਨੇ ਪੁੱਤਰ ਨੂੰ ਦਿੱਤਾ ਜਨਮ, ਕ੍ਰਿਕੇਟਰ ਹਰਭਜਨ ਸਿੰਘ ਨੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

 

 

ਪਰ ਹੁਣ ਉਸ ਨੇ ਗੁਰੂ ਦਾ ਬਾਣਾ ਅਤੇ ਬਾਣੀ ਨੂੰ ਅਪਣਾ ਲਿਆ ਹੈ । ਜਿਸ ਕਾਰਨ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ।ਜੈਜੀ ਲਹੌਰੀਆ ਦਾ ਕਹਿਣਾ ਹੈ ਕਿ ਉੇਸ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ । ਜਿਸ ਕਾਰਨ ਉਹ ਵੱਖਰੀ ਹੀ ਦੁਨੀਆ ‘ਚ ਆ ਚੁੱਕਿਆ ਹੈ ਤੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਅਤੇ ਮਨ ਨੂੰ ਸ਼ਾਂਤੀ ਅਤੇ ਸਕੂਨ ਮਿਲਿਆ ਹੈ ।

ਜੈਜੀ ਤੋਂ ਜਗਜੀਵਨ ਸਿੰਘ ਸੱਜੇ ਜੈਜੀ ਲਹੌਰੀਆ ਦਾ ਕਹਿਣਾ ਹੈ ਕਿ ਪੜ੍ਹਾਈ ਤੋਂ ਬਾਅਦ ਉਸ ਨੇ ਸਰਕਾਰੀ ਨੌਕਰੀ ਵੀ ਕੀਤੀ ਅਤੇ ਉਸ ਤੋਂ ਬਾਅਦ ਉਹ ਥੀਏਟਰ ਨਾਲ ਜੁੜ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੇ ਅਣਗਿਣਤ ਫ਼ਿਲਮਾਂ ਅਤੇ ਗੀਤਾਂ ‘ਚ ਕੰਮ ਕੀਤਾ ਸੀ।

You may also like