ਐਕਟਰ ਮਾਨਵ ਵਿੱਜ ਨੇ ਪਿਤਾ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਬਰਥਡੇਅ ਕੀਤਾ ਵਿਸ਼

written by Rupinder Kaler | October 10, 2020 12:54pm

ਅਦਾਕਾਰ ਮਾਨਵ ਵਿੱਜ ਦੇ ਪਿਤਾ ਜੀ ਦਾ ਅੱਜ ਜਨਮ ਦਿਨ ਹੈ । ੳੇੁਨ੍ਹਾਂ ਨੇ ਆਪਣੇ ਪਿਤਾ ਜੀ ਦੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਹੈਪੀ ਬਰਥਡੇ ਵੱਡੇ ਵਿੱਜ ਸਾਹਿਬ, ਲਵ ਯੂ ਡੈਡ, ਥੈਂਕ ਯੂ ਜੋ ਤੁਸੀਂ ਸਾਡੇ ਲਈ ਕੀਤਾ ਅਤੇ ਲਗਾਤਾਰ ਕਰਦੇ ਆ ਰਹੇ ਹੋ’ ।

Manav-Vij Manav-Vij

ਹੋਰ ਪੜ੍ਹੋ :ਅਦਾਕਾਰ ਮਾਨਵ ਵਿੱਜ ਨੇ ਆਪਣੀ ਮਾਂ ਦੀ ਬਰਸੀ ‘ਤੇ ਤਸਵੀਰ ਸਾਂਝੀ ਕਰਕੇ ਲਿਖਿਆ ਭਾਵੁਕ ਸੁਨੇਹਾ

ਮਾਨਵ ਵਿੱਜ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਪਿਤਾ ਜੀ ਦੇ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਉਨ੍ਹਾਂ ਦੀ ਇਸ ਤਸਵੀਰ ‘ਚ ਪਤਨੀ ਵੀ ਨਜ਼ਰ ਆ ਰਹੇ ਹਨ । ਮਾਨਵ ਵਿੱਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਪੰਜਾਬੀ ਅਤੇ ਹਿੰਦੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ ।

Manav-Vij Manav-Vij

ਮਾਨਵ ਵਿੱਜ ਦੀ ਗੱਲ ਕਰੀਏ ਤਾਂ ਮਾਨਵ ਵਿੱਜ ਇੱਕ ਅਜਿਹਾ ਨਾਂਅ ਜਿਸ ਨੇ ਪੰਜਾਬੀ ਫ਼ਿਲਮ ਇੰਡਸਟਰੀ ਹੀ ਨਹੀਂ ਬਾਲੀਵੁੱਡ ‘ਚ ਵੀ ਆਪਣੀ ਅਦਾਕਾਰੀ ਨਾਲ ਖ਼ਾਸ ਪਛਾਣ ਬਣਾਈ ਹੈ । ਮਾਨਵ ਵਿੱਜ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Manav-Vij Manav-Vij

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 2002 ‘ਚ ਸ਼ਹੀਦ ਭਗਤ ਸਿੰਘ ‘ਤੇ ਬਣੀ ਫ਼ਿਲਮ ਸ਼ਹੀਦ-ਏ-ਆਜ਼ਮ ਤੋਂ ਕੀਤੀ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸੁਖਦੇਵ ਦਾ ਕਿਰਦਾਰ ਨਿਭਾਇਆ ਸੀ ।

You may also like