ਦਵਾਈਆਂ ਦੇ ਸਹਾਰੇ ਜਿਉਂਦੇ ਸਨ ਅਦਾਕਾਰ ਮਹਿਮੂਦ, ਸਭ ਨੂੰ ਹਸਾਉਣ ਵਾਲੇ ਮਹਿਮੂਦ ਦੀ ਆਪਣੀ ਜ਼ਿੰਦਗੀ ਸੀ ਤਣਾਅਪੂਰਨ

written by Shaminder | October 12, 2022 01:30pm

ਅਦਾਕਾਰ ਮਹਿਮੂਦ (Mehmood)  ਜੋ ਆਪਣੇ ਜ਼ਮਾਨੇ ‘ਚ ਮਸ਼ਹੂਰ ਅਦਾਕਾਰ (Actor) ਅਤੇ ਕਾਮੇਡੀਅਨ (Comedian)  ਰਹਿ ਚੁੱਕੇ ਹਨ । ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਖੇਤਰਾਂ ‘ਚ ਕੰਮ ਕੀਤਾ ।ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਜਿੱਥੇ ਅੰਡੇ ਵੇਚਣ ਦਾ ਕੰਮ ਕੀਤਾ । ਉੱਥੇ ਹੀ ਉਹ ਕਾਰ ਡਰਾਈਵਰ ਦੇ ਤੌਰ ‘ਤੇ ਵੀ ਕੰਮ ਕਰਦੇ ਰਹੇ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਬਾਰੇ ਦੱਸਾਂਗੇ ।ਮਹਿਮੂਦ ਨੇ ਬਤੌਰ ਬਾਲ ਕਲਾਕਾਰ ਫ਼ਿਲਮ ‘ਕਿਸਮਤ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

aruna-irani And Mehmood Image Source : Google

ਹੋਰ ਪੜ੍ਹੋ : ਨਿੰਜਾ ਨੇ ਸਾਂਝੀ ਕੀਤੀ ਆਪਣੇ ਬਚਪਨ ਦੀ ਤਸਵੀਰ, ਕਿਹਾ ‘ਨਿੰਜਾ ਨਿੰਜਾ ਕਹਿੰਦੇ ਆ ਮੁੰਡੇ ਨੂੰ’

ਫ਼ਿਲਮਾਂ ‘ਚ ਕੰਮ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਅਤੇ ਆਪਣੇ ਹੁਨਰ ਦੀ ਬਦੌਲਤ ਉਹ ਬਾਲੀਵੁੱਡ ਦੇ ਵਧੀਆ ਅਦਾਕਾਰ ਬਣ ਗਏ ।ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਫ਼ਿਲਮ ਦੇ ਮੁੱਖ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਤੋਂ ਵੀ ਜ਼ਿਆਦਾ ਫੀਸ ਲੈਂਦੇ ਸਨ । ਉਨ੍ਹਾਂ ਨੇ ਪੜੋਸਨ, ਦਿਲ ਤੇਰਾ ਦੀਵਾਨਾ, ਲਵ ਇਨ ਟੋਕੀਓ, ਮੈਂ ਸੁੰਦਰ ਹੁੰ, ਬੰਬੇ ਟੂ ਗੋਆ , ਨੌਕਰ, ਗੁੰਮਨਾਮ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।

Mehmood- Image Source : Google

ਹੋਰ ਪੜ੍ਹੋ : ਹਰਮਨ ਮਾਨ ਨੇ ਪਤੀ ਹਰਭਜਨ ਮਾਨ ਦੇ ਨਾਲ ਸਾਂਝੀ ਕੀਤੀ ਖੂਬਸੂਰਤ ਤਸਵੀਰ, ਕਿਹਾ ‘ਲੋਕਾਂ ਨੂੰ ਇਸ ਗੱਲੋਂ ਪ੍ਰੇਰਿਤ ਹੋਣ ਦਿਓ ਕਿ….’

ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ ਜਿੰਨੀ ਵਧੀਆ ਸੀ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕੁਝ ਜ਼ਿਆਦਾ ਵਧੀਆ ਨਹੀਂ ਰਹੀ । ਆਏ ਦਿਨ ਉਨ੍ਹਾਂ ਦਾ ਨਾਮ ਨਵੀਆਂ-ਨਵੀਆਂ ਅਭਿਨੇਤਰੀਆਂ ਦੇ ਨਾਲ ਜੁੜਦਾ ਸੀ ।ਜਿਸ ਕਾਰਨ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿੰਦੇ ਸਨ । ਇੱਕ ਇੰਟਰਵਿਊ ‘ਚ ਅਦਾਕਾਰ ਨੇ ਖੁਲਾਸਾ ਕੀਤਾ ਸੀ ਕਿ ‘ਪਤਾ ਨਹੀਂ ਕਿਉਂ ਡਾਕਟਰ ਨੇ ਮੈਨੂੰ ਇੱਕ ਦਵਾਈ ਖਾਣ ਦੇ ਲਈ ਕਿਹਾ ਸੀ ।

Mehmood Image Source : Google

ਪਰ ਮੈਂ ਇੱਕ ਗੱਲ ਜਾਣਦਾ ਸੀ ਕਿ ਗਲਤ ਗੱਲ ਗਲਤ ਹੀ ਹੁੰਦੀ ਹੈ । ਜੇ ਤੁਸੀਂ ਵਿਆਹੇ ਹੋਏ ਹੋ ਤਾਂ ਇਸ ਦੇ ਬਾਵਜੂਦ ਤੁਹਾਡਾ ਅਫੇਅਰ ਹੈ । ਸਿਰਫ਼ ਇੱਕ ਹੀ ਨਹੀਂ, ਬਲਕਿ 7-8 ਕੁੜੀਆਂ ਦੇ ਨਾਲ, ਇਸ ਲਈ ਮੈਂ ਪਗਲਾ ਜਿਹਾ ਗਿਆ ਸੀ ਅਤੇ ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿੱਥੇ ਜਾਣਾ ਹੈ । ਪਿਆਰ ਮੇਰੇ ਲਈ ਭੇਲਪੁਰੀ ਵਰਗਾ ਹੋ ਗਿਆ ਸੀ’ । ਮਹਿਮੂਦ ਦਾ ਕਹਿਣਾ ਸੀ ਕਿ ਔਰਤਾਂ ਉਸ ਦੀ ਕਮਜ਼ੋਰੀ ਰਹੀਆਂ ਸਨ । ਉਸ ਸਮੇਂ ਦੀ ਮਸ਼ਹੂਰ ਅਦਾਕਾਰਾ ਅਰੁਣਾ ਈਰਾਨੀ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਸੀ, ਪਰ ਦੋਵਾਂ ਨੇ ਇੱਕ ਵਧੀਆ ਦੋਸਤ ਹੋਣ ਦੀ ਗੱਲ ਆਖੀ ਸੀ ।

 

You may also like