ਅਦਾਕਾਰ ਰਾਣਾ ਜੰਗ ਬਹਾਦੁਰ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਕਿਉਂ ਹੋਈ ਕਾਰਵਾਈ

written by Shaminder | July 06, 2022

ਪੰਜਾਬੀ ਫ਼ਿਲਮਾਂ ਦੇ ਅਦਾਕਾਰ ਰਾਣਾ ਜੰਗ ਬਹਾਦੁਰ (Rana Jung Bahadur) ਦੇ ਖਿਲਾਫ ਕਾਰਵਾਈ ਹੋਈ ਹੈ । ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਜਲੰਧਰ ਪੁਲਿਸ ਨੇ ਅਦਾਕਾਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ । ਰਾਣਾ ਜੰਗ ਬਹਾਦੁਰ ‘ਤੇ ਕਥਿਤ ਤੌਰ ‘ਤੁ ਭਗਵਾਨ ਵਾਲਮੀਕੀ ਜੀ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਇਲਜ਼ਾਮ ਹੈ ।

Punjabi actor Rana Jung Bahadur 'arrested', details inside

ਹੋਰ ਪੜ੍ਹੋ : ਨੀਂਦਰਲੈਂਡ ‘ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਬੱਬੂ ਮਾਨ ਨੇ ਕੀਤਾ ਸਮਰਥਨ, ਕਿਹਾ ‘ਤੂੰ ਫਸਲਾਂ ਨੂੰ ਰੋਨੀ ਏਥੇ ਘਾਹ ਨਹੀਂ ਹੋਣਾ, ਏਕੇ ਬਿਨ੍ਹਾਂ ਇਨਕਲਾਬ ਨਹੀਂ ਹੋਣਾ’

ਜਿਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ ਇਹ ਕਾਰਵਾਈ ਹੋਈ ਹੈ । ਦੱਸ ਦਈਏ ਕਿ ਰਾਣਾ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ ਤੇ ਉਨ੍ਹਾਂ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਦੇ ਵੱਲੋਂ ਜਲੰਧਰ ਸਥਿਤ ਭਗਵਾਨ ਵਾਲਮੀਕੀ ਚੌਂਕ ‘ਤੇ ਧਰਨਾ ਵੀ ਦਿੱਤਾ ਗਿਆ ਸੀ ।

Punjabi actor Rana Jung Bahadur 'arrested', details inside Image Source: Twitter

ਹੋਰ ਪੜ੍ਹੋ : ‘ਨੀ ਪੁੱਤ ਜੱਟਾਂ ਦਾ ਹੱਲ ਵਾਹੁੰਦਾ ਵੱਡੇ ਤੜਕੇ ਦਾ’, ਰੇਸ਼ਮ ਸਿੰਘ ਅਨਮੋਲ ਖੇਤਾਂ ‘ਚ ਵਹਾ ਰਹੇ ਖੂਬ ਪਸੀਨਾ, ਵੇਖੋ ਵੀਡੀਓ

ਕਰੀਬ ਇੱਕ ਮਹੀਨਾ ਪੁਰਾਣੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਭਰ ‘ਚ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਹ ਗ੍ਰਿਫਤਾਰੀ ਹੋਈ ਹੈ । ਦੱਸ ਦਈਏ ਕਿ ਰਾਣਾ ਜੰਗ ਬਹਾਦੁਰ ਏਨੀਂ ਦਿਨੀਂ ਪੰਜਾਬੀ ਇੰਡਸਟਰੀ ‘ਚ ਬਹੁਤ ਸਰਗਰਮ ਹਨ ਅਤੇ ਹਰ ਦੂਜੀ ਫ਼ਿਲਮ ‘ਚ ਉਹ ਅਦਾਕਾਰੀ ਕਰਦੇ ਹੋਏ ਦਿਖਾਈ ਦਿੰਦੇ ਹਨ ।

Punjabi actor Rana Jung Bahadur 'arrested', details inside

ਉਹਨਾਂ ਨੇ ਅਰਦਾਸ ਕਰਾਂ, ਮੰਜੇ ਬਿਸਤਰੇ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਉਹ ਅਦਾਕਾਰੀ ਕਰ ਚੁੱਕੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮਿਕ ਜਾਂ ਫਿਰ ਨੈਗੇਟਿਵ ਕਿਰਦਾਰ ਹੋਵੇ । ਹਰ ਕਿਰਦਾਰ ‘ਚ ਉਹ ਫਿੱਟ ਬੈਠਦੇ ਹਨ ।

 

View this post on Instagram

 

A post shared by Rana J Bahadur (@realranajungbahadur)

You may also like