ਐਕਟਰ ਵਰੁਣ ਧਵਨ ਦੇ ਡਰਾਈਵਰ ਮਨੋਜ ਸਾਹੂ ਦਾ ਦਿਹਾਂਤ, ਕਈ ਸਾਲਾਂ ਤੋਂ ਧਵਨ ਪਰਿਵਾਰ ਦਾ ਸੀ ਡਰਾਈਵਰ

written by Shaminder | January 19, 2022

ਐਕਟਰ ਵਰੁਣ ਧਵਨ (Varun Dhawan) ਦੇ ਡਰਾਈਵਰ (Driver) ਮਨੋਜ ਸਾਹੂ (Manoj Sahu) ਨੁੰ ਦਿਲ ਦਾ ਦੌਰਾ ਪੈ ਗਿਆ ।ਜਿਸ ਕਾਰਨ ਵਰੁਣ ਧਵਨ ਦੇ ਡਰਾਈਵਰ ਦੀ ਮੌਤ (Death)ਹੋ ਗਈ । ਇਹ ਘਟਨਾ ਬੀਤੇ ਦਿਨ ਹੈ, ਵਰੁਣ ਧਵਨ ਨੂੰ ਇਸ ਗੱਲ ਦਾ ਜ਼ਰਾ ਵੀ ਯਕੀਨ ਨਹੀਂ ਸੀ ਕਿ ਜਿਸ ਮਨੋਜ ਸਾਹੂ ਨੇ ਬਾਂਦਰਾ ਸਥਿਤ ਮਹਿਬੂਬ ਸਟੂਡੀਓ ‘ਚ ਛੱਡਿਆ ਹੈ ਸ਼ਾਮ ਨੂੰ ਉਸ ਦੇ ਨਾਲ ਜਾਣਾ ਵੀ ਨਸੀਬ ਨਹੀਂ ਹੋਵੇਗਾ । ਦਰਅਸਲ ਮੰਗਲਵਾਰ ਨੂੰ ਵਰੁਣ ਧਵਨ ਨੂੰ ਮਨੋਜ ਨੇ ਸ਼ੂਟਿੰਗ ਦੇ ਲਈ ਛੱਡਿਆ ਸੀ । ਸ਼ਾਮ ਨੂੰ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਵਰੁਣ ਆਪਣੇ ਡਰਾਈਵਰ ਦਾ ਇੰਤਜ਼ਾਰ ਕਰ ਰਿਹਾ ਸੀ ।

Varun Dhawan image From instagram

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਖ਼ਾਨ ਸਾਬ ਦੀ ਭੈਣ ਦਾ ਹੋਇਆ ਵਿਆਹ, ਤਸਵੀਰਾਂ ਆਈਆਂ ਸਾਹਮਣੇ

ਇਸੇ ਦੌਰਾਨ ਉਨ੍ਹਾਂ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ । ਜਿਸ ਤੋਂ ਬਾਅਦ ਉਹ ਆਪਣੀ ਟੀਮ ਦੇ ਨਾਲ ਡਰਾਈਵਰ ਨੂੰ ਲੈ ਕੇ ਲੀਲਾਵਤੀ ਹਸਤਪਾਲ ਪਹੁੰਚੇ। ਜਿੱਥੇ ਮਨੋਜ ਸਾਹੂ ਨੇ ਅੰਤਿਮ ਸਾਹ ਲਏ । ਦੱਸਿਆ ਜਾ ਰਿਹਾ ਹੈ ਕਿ ਮਨੋਜ ਸਾਹੂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ।

Varun dhawan,,

ਵਰੁਣ ਧਵਨ ਦੀ ਟੀਮ ਦੇ ਕਰੀਬੀ ਨੇ ਦੱਸਿਆ ਕਿ ਮਨੋਜ ਨੂੰ ਬੀਤੀ ਸ਼ਾਮ ਛੇ ਵਜੇ ਦੇ ਕਰੀਬ ਹਾਰਟ ਅਟੈਕ ਆਇਆ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ।ਹਸਪਤਾਲ ‘ਚ ਜਦੋਂ ਭਰਤੀ ਕਰਵਾਇਆ ਗਿਆ ਤਾਂ ਹਸਪਤਾਲ ‘ਚ ਮੁੜ ਤੋਂ ਉਸ ਨੂੰ ਹਾਰਟ ਅਟੈਕ ਆਇਆ । ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ । ਮਨੋਜ ਸਾਹੂ ਇਸ ਤੋਂ ਪਹਿਲਾ ਵਰੁਣ ਦੇ ਪਿਤਾ ਡੇਵਿਡ ਧਵਨ ਦਾ ਡਰਾਈਵਰ ਸੀ । ਉਹ ਪਿਛਲੇ ਕਈ ਸਾਲਾਂ ਤੋਂ ਵਰੁਣ ਦੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਸੀ ।

 

View this post on Instagram

 

A post shared by Viral Bhayani (@viralbhayani)

You may also like