ਅਦਾਕਾਰ ਯੋਗਰਾਜ ਸਿੰਘ ਕਮਲ ਹਸਨ ਦੇ ਨਾਲ ਇੰਡੀਅਨ-2 ਫ਼ਿਲਮ ‘ਚ ਆਉਣਗੇ ਨਜ਼ਰ, ਅਦਾਕਾਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ

written by Shaminder | November 01, 2022 06:22pm

ਯੋਗਰਾਜ ਸਿੰਘ (Yograj Singh) ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਉਨ੍ਹਾਂ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਹੈ । ਪਰ ਹੁਣ ਉਹ ਜਲਦ ਹੀ ਅਦਾਕਾਰ ਕਮਲ ਹਸਨ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Yograj Singh

ਹੋਰ ਪੜ੍ਹੋ : ਸਲਮਾਨ ਖ਼ਾਨ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਮਿਲੀ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ

ਉਨ੍ਹਾਂ ਨੇ ਇਸ ਦਾ ਖੁਲਾਸਾ ਇੱਕ ਤਸਵੀਰ ਵੀ ਆਪਣੇ ਮੇਕਅੱਪ ਰੂਮ ਤੋਂ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਬਿੱਗ ਰਿਸਪੈਕਟ ਉਨ੍ਹਾਂ ਹੀਰੋਜ਼ ਲਈ ਜੋ ਕੈਮਰੇ ਦੇ ਪਿੱਛੇ ਰਹਿੰਦੇ ਹਨ । ਸ਼ੁਕਰੀਆ ਮੇਕਅੱਪ ਮੈਨ,(ਮੇਕਅੱਪ ਦਾਦਾ) ਮੈਨੂੰ ਹੋਰ ਸਮਾਰਟ ਬਨਾਉਣ ਦੇ ਲਈ ।

Yograj Singh image Source : Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟੇ ਗੁਰਬਾਜ਼ ਗਰੇਵਾਲ ਅਤੇ ਪਤਨੀ ਰਵਨੀਤ ਗਰੇਵਾਲ ਦਾ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਛਾਇਆ, ਵੇਖੋ ਵੀਡੀਓ

ਪੰਜਾਬ ਦਾ ਸ਼ੇਰ ਤਿਆਰ ਹੈ ਇੰਡੀਅਨ-2 ਫ਼ਿਲਮ ਕਮਲ ਹਸਨ ਦੇ ਨਾਲ’। ਯੋਗਰਾਜ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।ਯੋਗਰਾਜ ਸਿੰਘ ਨੇ ੧੦੦ ਤੋਂ ਜ਼ਿਆਦਾ ਹਿੰਦੀ ਅਤੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।

Yograj Singh

image Source : Instagramਹੁਣ ਦਰਸ਼ਕ ਕਮਲ ਹਸਨ ਦੇ ਨਾਲ ਵੀ ਉਨ੍ਹਾਂ ਦੀਆਂ ਫ਼ਿਲਮਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ । ਯੋਗਰਾਜ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਕ੍ਰਿਕੇਟਰ ਵੀ ਹਨ । ਉਨ੍ਹਾਂ ਦੇ ਬੇਟੇ ਯੁਵਰਾਜ ਵੀ ਬਿਹਤਰੀਨ ਕ੍ਰਿਕੇਟਰ ਹਨ ।ਯੁਵਰਾਜ ਸਿੰਘ ਵਿਦੇਸ਼ੀ ਮੂਲ ਦੀ ਹੇਜ਼ਲ ਕੀਚ ਦੇ ਨਾਲ ਵਿਆਹੇ ਹੋਏ ਹਨ ।

 

View this post on Instagram

 

A post shared by Yograj Singh (@yograjofficial)

You may also like