ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਦੇਖ ਕੇ ਅਦਾਕਾਰ ਸ਼ੇਖਰ ਸੁਮਨ ਤੇ ਉਰਮਿਲਾ ਮਾਤੋਂਡਕਰ ਨੇ ਕਹੀ ਵੱਡੀ ਗੱਲ

written by Rupinder Kaler | May 12, 2021 05:55pm

ਕੋਰੋਨਾ ਵਾਇਰਸ ਨਾਲ ਦੇਸ਼ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਹਨ । ਲੋਕਾਂ ਨੂੰ ਲਾਸ਼ਾਂ ਨੂੰ ਸਾੜਨ ਲਈ ਸ਼ਮਸ਼ਾਨ ਘਾਟ ਵਿੱਚ ਥਾਂ ਨਹੀਂ ਮਿਲ ਰਹੀ । ਅਜਿਹੇ ਹਲਾਤਾਂ ਵਿੱਚ ਬਿਹਾਰ ਦੀ ਗੰਗਾ ਨਦੀ ਕਿਨਾਰੇ ਅੱਧੀਆਂ ਸੜ੍ਹੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ ।

ਹੋਰ ਪੜ੍ਹੋ :

ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੁਖਸ਼ਿੰਦਰ ਸ਼ਿੰਦਾ ਨੇ ਦਿੱਤੀ ਵਧਾਈ

ਇਹਨਾਂ ਲਾਸ਼ਾ ਨੂੰ ਦੇਖ ਕੇ ਲੋਕਾਂ ਦਾ ਪ੍ਰਤੀਕਰਮ ਵੀ ਸਾਹਮਣੇ ਆਉਣ ਲੱਗਾ ਹੈ ।ਸ਼ੇਖਰ ਸੁਮਨ ਅਤੇ ਉਰਮਿਲਾ ਵਰਗੇ ਸਿਤਾਰਿਆਂ ਨੇ ਚਿੰਤਾ ਜਤਾਈ ਹੈ। ਸ਼ੇਖਰ ਸੁਮਨ ਨੇ ਟਵੀਟ ਕਰ ਲਿਖਿਆ – ਕੋਰੋਨਾ ਪੀੜਤਾਂ ਦੀਆਂ 150 ਅੱਧ ਸੜ੍ਹੀਆਂ ਲਾਸ਼ਾਂ ਬਿਹਾਰ ਵਿਚ ਗੰਗਾ ਨਦੀ ਵਿਚ ਤੈਰਦੀਆਂ ਪਾਈਆਂ ਗਈਆਂ ਹਨ । ਇਹ ਪ੍ਰਲੈ ਨਹੀ ਤੇ ਹੋਰ ਕੀ ਹੈ ? ਅਸੀਂ ਇਸਦੇ ਲਾਇਕ ਨਹੀਂ ਹਾਂ। ਰੱਬਾ ਕਿਰਪਾ ਕਰਕੇ ਸਾਨੂੰ ਇਸ ਤਬਾਹੀ ਤੋਂ ਬਚਾ ।

ਉਰਮਿਲਾ ਨੇ ਵੀ ਲਿਖਿਆ, ‘ ਮੈਂ ਇਸ ਘੋਰ ਹਨੇਰੇ ਨੂੰ ਸਵੇਰ ਕਿੱਦਾਂ ਕਹਿ ਦਵਾਂ , ਮੈਂ ਇਨ੍ਹਾਂ ਨਜਾਰਿਆਂ ਦਾ ਅੰਨਾ ਤਮਾਸ਼ਬੀਨ ਨਹੀਂ। 100 ਤੋਂ ਵੱਧ ਲਾਸ਼ਾਂ ਇਥੇ ਗੰਗਾ ਵਿਚ ਬਹਿ ਰਹੀਆਂ ਹਨ। ਦੁਖਦਾਈ, ਬੇਰਹਿਮ, ਅਣਮਨੁੱਖੀ,ਵਿਸ਼ਵਾਸ ਤੋਂ ਪਰੇ’ ।

You may also like