ਅਦਾਕਾਰਾ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਨੇ ਧੀ ਦੇ ਘਰ ਆਉਣ ‘ਤੇ ਮਨਾਇਆ ਜਸ਼ਨ

written by Shaminder | December 18, 2021

ਟੀਵੀ ਇੰਡਸਟਰੀ ਦੇ ਮਸ਼ਹੂਰ ਐਂਕਰ ਗੁਰਜੀਤ ਸਿੰਘ (Gurjit Singh ) ਅਤੇ ਅਦਾਕਾਰਾ ਜਸਪਿੰਦਰ ਚੀਮਾ (Jaspinder Cheema)  ਦੇ ਘਰ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਪਰਿਵਾਰ ਨਵੇਂ ਜੀਅ ਦੀ ਆਮਦ ‘ਤੇ ਖੁਸ਼ੀ ਮਨਾ ਰਿਹਾ ਹੈ । ਗੁਰਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਪੂਰਾ ਪਰਿਵਾਰ ਧੀ ਦੇ ਜਨਮ ‘ਤੇ ਕੇਕ ਕੱਟਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਖੁਸ਼ੀ ਮਨਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

Jaspinder Cheema With Family image From instagram

ਹੋਰ ਪੜ੍ਹੋ : ਕੌਰ ਬੀ ਦੇ ਭਰਾ ਦਾ ਹੋਇਆ ਵਿਆਹ, ਗਾਇਕਾ ਨੇ ਵੀਡੀਓ ਕੀਤਾ ਸਾਂਝਾ

ਗੁਰਜੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੀ ਛੋਟੀ ਪਰੀ ਦਾ ਘਰ ‘ਚ ਆਉਣ ‘ਤੇ ਸਵਾਗਤ ਹੈ । ਸ਼ਾਨਦਾਰ ਸੁਆਗਤ ਲਈ ਲਈ ਪਰਿਵਾਰ ਦਾ ਧੰਨਵਾਦ। ਸਾਡੀ ਧੀ ਰਾਣੀ ਦਾ ਏਨਾਂ ਸੋਹਣਾ ਸੁਆਗਤ ਹੋਇਆ । ਧੰਨਵਾਦ ਜਸਪਿੰਦਰ ਦਾ ਇਸ ਖੂਬਸੂਰਤ ਤੋਹਫ਼ੇ ਦੇ ਲਈ’।

Jaspinder Cheema image From instagram

ਦੱਸ ਦਈਏ ਕਿ ਗੁਰਜੀਤ ਸਿੰਘ ਇੱਕ ਪ੍ਰਸਿੱਧ ਐਂਕਰ ਹਨ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਗੀਤ ਵੀ ਕੱਢੇ ਹਨ । ਜਿਸ ‘ਚ ਜਸਪਿੰਦਰ ਚੀਮਾ ਵੀ ਨਜ਼ਰ ਆਈ ਸੀ । ਜੋ ਕਿ ਉਨ੍ਹਾਂ ਦੀ ਪਤਨੀ ਵੀ ਹੈ । ਜਸਪਿੰਦਰ ਚੀਮਾ ਖੁਦ ਵੀ ਇੱਕ ਅਦਾਕਾਰਾ ਹੈ ਅਤੇ ਉਨ੍ਹਾਂ ਅਮਰਿੰਦਰ ਗਿੱਲ ਦੇ ਨਾਲ ਫ਼ਿਲਮ ‘ਇੱਕ ਕੁੜੀ ਪੰਜਾਬ ਦੀ’ ‘ਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਫ਼ਿਲਮ ‘ਗੇਲੋ’ ‘ਚ ਵੀ ਮੁੱਖ ਭੂਮਿਕਾ ਨਿਭਾ ਚੁੱਕੀ ਹੈ ਅਤੇ ਲਗਾਤਾਰ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਇਸ ਜੋੜੀ ਨੂੰ ਲਗਾਤਾਰ ਵਧਾਈ ਦੇ ਰਹੇ ਹਨ ।

 

View this post on Instagram

 

A post shared by Gurjit Singh (@gurjitsinghofficial)

You may also like