ਅਦਾਕਾਰਾ ਕੰਗਨਾ ਰਣੌਤ ਵੀ ਕੋਰੋਨਾ ਪਾਜ਼ੀਟਿਵ, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ

written by Shaminder | May 08, 2021 11:49am

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਆਮ ਲੋਕਾਂ ਦੇ ਨਾਲ ਨਾਲ ਕਈ ਸੈਲੀਬ੍ਰੇਟੀ ਵੀ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਇਸ ਵਾਇਰਸ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ ਲੱਖਾਂ ਲੋਕ ਇਸ ਵਾਇਰਸ ਦੇ ਨਾਲ ਪੀੜਤ ਹਨ ।ਬੀਤੇ ਦਿਨ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਜਿੱਥੇ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ ।ਉੱਥੇ ਹੀ ਆਪਣੇ ਬਿਆਨਾਂ ਕਰਕੇ ਵਿਵਾਦਾਂ ‘ਚ ਰਹਿਣ ਵਾਲੀ ਕੰਗਨਾ ਰਣੌਤ ਦੀ ਕੋਰੋਨਾ ਰਿਪੋਰਟ ‘ਚ ਪਾਜ਼ੀਟਿਵ ਆਈ ਹੈ ।

Kangna Image From Kangna Ranaut's Instagram

ਹੋਰ ਪੜ੍ਹੋ : ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਸਹੇਲੀ ਨੂੰ ਬਰਥਡੇ ਕੀਤਾ ਵਿਸ਼ 

kangna-ranaut Image From Kangna Ranaut's Instagram

ਇਸ ਦੀ ਜਾਣਕਾਰੀ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ । ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਪਿਛਲੇ ਕੁਝ ਦਿਨਾਂ ਤੋਂ ਮੈਂ ਥੱਕੀ ਹੋਈ ਅਤੇ ਕਮਜ਼ੋਰ ਮਹਿਸੂਸ ਕਰ ਰਹੀ ਸੀ। ਜਿਸ ਤੋਂ ਬਾਅਦ ਮੈਂ ਹਿਮਾਚਲ ਜਾਣ ਦੀ ਉਮੀਦ ਕਰ ਰਹੀ ਸੀ, ਮੈਂ ਕੱਲ੍ਹ ਟੈਸਟ ਕਰਵਾਇਆ ਅਤੇ ਮੈਂ ਕੋਰੋਨਾ ਪਾਜ਼ੀਟਿਵ ਪਾਈ ਗਈ ।

kangana-ranaut Image From Kangna Ranaut's Instagram

ਮੈਂ ਖੁਦ ਨੂੰ ਵੱਖ ਕਰ ਲਿਆ ਹੈ। ਮੈਨੂੰ ਨਹੀਂ ਸੀ ਪਤਾ ਕਿ ਵਾਇਰਸ ਦੀ ਮੇਰੇ ਸਰੀਰ ‘ਚ ਐਂਟਰੀ ਹੋ ਚੁੱਕੀ ਹੈ । ਮੈਂ ਜਾਣਦੀ ਹਾਂ ਕਿ ਮੈਂ ਇਸ ਨੂੰ ਜਲਦੀ ਹਰਾ ਦੇਵਾਂਗੀ । ਕਿਉਂਕਿ ਜਿੰਨਾ ਤੁਸੀਂ ਡਰਦੇ ਹੋ ਓਨਾ ਹੀ ਇਹ ਡਰਾਵੇਗਾ। ਆਓ ਕੋਵਿਡ ਨੂੰ ਨਸ਼ਟ ਕਰੀਏ । ਹਰ ਹਰ ਮਹਾਦੇਵ’।

 

View this post on Instagram

 

A post shared by Kangana Ranaut (@kanganaranaut)

You may also like