
ਕੰਗਨਾ ਰਣੌਤ (Kangana Ranaut) ਇਨ੍ਹੀਂ ਆਪਣੀ ਫ਼ਿਲਮ ‘ਐਮਰਜੇਂਸੀ’ ਨੂੰ ਲੈ ਕੇ ਖੂਬ ਚਰਚਾ ‘ਚ ਹੈ ।ਇਹ ਫ਼ਿਲਮ ਇੰਦਰਾ ਗਾਂਧੀ ਦੇ ਆਲੇ ਦੁਆਲੇ ਘੁੰਮਦੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ । ਇਸ ਤੋਂ ਇਲਾਵਾ ਅਦਾਕਾਰਾ ਮਹਿਮਾ ਚੌਧਰੀ ਵਿਸਾਖ ਨਾਇਰ, ਸਤੀਸ਼ ਕੌਸ਼ਿਕ, ਸ਼੍ਰੇਅਸ ਤਲਪੜੇ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ ।

ਫ਼ਿਲਮ ਨੂੰ ਲੈ ਕੇ ਅਦਾਕਾਰਾ ਖੁਦ ਵੀ ਬਹੁਤ ਹੀ ਐਕਸਾਈਟਡ ਹੈ ।ਇਨ੍ਹੀਂ ਦਿਨੀਂ ਉਹ ਅਸਾਮ ‘ਚ ਲੋਕੇਸ਼ਨਸ ਲੱਭ ਰਹੀ ਹੈ । ਅਸਾਮ ‘ਚ ਇਸੇ ਤਰ੍ਹਾਂ ਕੁਝ ਲੋਕੇਸ਼ਨ ਦੀ ਭਾਲ ਦੇ ਦੌਰਾਨ ਉਹ ਇੱਕ ਨਦੀ ਕਿਨਾਰੇ ਪਹੁੰਚ ਗਈ ਜਦੋਂ ਉਹ ਨਦੀ ਦੇ ਦਰਮਿਆਨ ਪਹੁੰਚ ਗਈ ।

ਹੋਰ ਪੜ੍ਹੋ : ਸਟੇਜ ‘ਤੇ ਪਰਫਾਰਮ ਕਰਨ ਦੇ ਦੌਰਾਨ ਇਸ ਮੁੰਡੇ ਨੇ 10 ਮਿੰਟ ‘ਚ ਬਣਾਇਆ ਰਣਜੀਤ ਬਾਵਾ ਦਾ ਸਕੈੱਚ, ਗਾਇਕ ਨੇ ਵੀਡੀਓ ਕੀਤਾ ਸਾਂਝਾ
ਪਰ ਇਸੇ ਦੌਰਾਨ ਉਸ ਦਾ ਪੈਰ ਪੱਥਰ ਤੋਂ ਤਿਲਕ ਗਿਆ ਅਤੇ ਉਹ ਨਦੀ ‘ਚ ਡਿੱਗ ਪਈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨਦੀ ਵਿਚਕਾਰ ਫਿਸਲ ਕੇ ਡਿੱਗ ਪਈ ।

ਅਦਾਕਾਰਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਇਹੀ ਹੁੰਦਾ ਹੈ ਜਦੋਂ ਤੁਸੀਂ ਓਵਰ ਐਕਸਾਇਟਡ ਹੋ ਜਾਂਦੇ ਹੋ। ਮੇਰੇ ਨਾਲ ਹੁਣ ਇਹੀ ਹੋਇਆ ਹੈ’। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਵੀ ਇਸ ‘ਤੇ ਖੂਬ ਰਿਐਕਸ਼ਨ ਦੇ ਰਹੇ ਹਨ ।
View this post on Instagram