ਕਦੇ ਰਾਹੁਲ ਗਾਂਧੀ ਨਾਲ ਡੇਟ ‘ਤੇ ਜਾਣਾ ਚਾਹੁੰਦੀ ਸੀ ਅਦਾਕਾਰਾ ਕਰੀਨਾ ਕਪੂਰ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

written by Shaminder | June 24, 2022

ਕਰੀਨਾ ਕਪੂਰ (Kareena Kapoor ) ਨੇ ਸੈਫ ਅਲੀ ਖ਼ਾਨ (Saif Ali khan)  ਦੇ ਨਾਲ ਵਿਆਹ ਕਰਵਾਇਆ ਹੈ । ਉਸ ਦੇ ਦੋ ਬੇਟੇ ਵੀ ਹਨ ਤੈਮੁਰ ਅਲੀ ਖ਼ਾਨ ਅਤੇ ਜੇਹ ਅਲੀ ਖ਼ਾਨ । ਆਪਣੇ ਬੱਚਿਆਂ ਅਤੇ ਪਰਿਵਾਰ ਦੇ ਨਾਲ ਉਹ ਖੁਸ਼ ਹੈ ਅਤੇ ਵਧੀਆ ਜ਼ਿੰਦਗੀ ਜਿਉਂ ਰਹੀ ਹੈ । ਪਰ ਕੋਈ ਸਮਾਂ ਹੁੰਦਾ ਸੀ ਜਦੋਂ ਅਦਾਕਾਰਾ ਰਾਹੁਲ ਗਾਂਧੀ ਨੂੰ ਪਸੰਦ ਕਰਦੀ ਸੀ ।

Kareena Kapoor

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦਾ ਬੇਟੇ ਜੇਹ ਅਲੀ ਖ਼ਾਨ ਦੇ ਨਾਲ ਕਿਊਟ ਵੀਡੀਓ ਵਾਇਰਲ

ਦਰਅਸਲ ਕਰੀਨਾ ਕਪੂਰ ਦੀ ਇੱਕ ਪੁਰਾਣੀ ਇੰਟਰਵਿਊ ਦਾ ਇੱਕ ਛੋਟਾ ਜਿਹਾ ਕਲਿੱਪ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਸਿੰਮੀ ਗਰੇਵਾਲ ਦੀ ਕਿਸੇ ਗੱਲ ਦਾ ਜਵਾਬ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇਸ ਸ਼ੋਅ ‘ਚ ਅਦਾਕਾਰਾ ਸਿੰਮੀ ਗਰੇਵਾਲ ਸੈਲੀਬ੍ਰੇਟੀਜ਼ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਸੀ । ਜਿਸ ਦਾ ਕਲਿੱਪ ਵਾਇਰਲ ਹੋਇਆ ਹੈ ।

Kareena Kapoor Ali khan

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੇ ਸਟਾਫ ਦੇ ਨਾਲ ਖਾਣੇ ਦਾ ਲਿਆ ਅਨੰਦ, ਤਸਵੀਰਾਂ ਕੀਤੀਆਂ ਸਾਂਝੀਆਂ

ਸਿੰਮੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਟਾਕ ਸ਼ੋਅ ਦੀ ਇੱਕ ਕਲਿੱਪ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਸੈਲੇਬ੍ਰਿਟੀਜ਼ ਨੂੰ ਪੁੱਛ ਰਹੀ ਹੈ ਕਿ ਜੇ ਉਨ੍ਹਾਂ ਨੂੰ ਮੌਕਾ ਮਿਲੇ ਤਾਂ ਉਹ ਕਿਸ ਚਰਚਿਤ ਸ਼ਖ਼ਸੀਅਤ ਨਾਲ ਡੇਟ ੱਤੇ ਜਾਣਾ ਪਸੰਦ ਕਰਨਗੇ। ਤਾਂ ਵੱਖੋ ਵੱਖ ਸੈਲੇਬਜ਼ ਨੇ ਕਾਫ਼ੀ ਦਿਲਚਸਪ ਜਵਾਬ ਦਿਤੇ ਸੀ।ਪਰ ਕਰੀਨਾ ਕਪੂਰ ਦੇ ਜਵਾਬ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।

Kareena Kapoor ,, image From instagram

ਉਹ ਇਹ ਸੀ ਕਿ ਜਦੋਂ ਕਰੀਨਾ ਨੂੰ ਵੀ ਉਹੀ ਸਵਾਲ ਪੁੱਛਿਆ ਗਿਆ ਕਿ ੳਹ ਕਿਸ ਨੂੰ ਡੇਟ ਕਰਨਾ ਪਸੰਦ ਕਰੇਗੀ ਤਾਂ ਅਦਾਕਾਰਾ ਨੇ ਰਾਹੁਲ ਗਾਂਧੀ ਦਾ ਨਾਮ ਲਿਆ ਸੀ ।ਕਰੀਨਾ ਨੇ ਕਿਹਾ, "ਕੀ ਮੈਨੂੰ ਇਹ ਕਹਿਣਾ ਚਾਹੀਦਾ ਹੈ? ਕਿਉਂਕਿ ਮੈਂ ਉਸ ਨੂੰ ਜਾਨਣਾ ਚਾਹੁੰਦੀ ਹਾਂ। ਮੈਨੂੰ ਪਤਾ ਹੈ ਇਹ ਜਵਾਬ ਵਿਵਾਦ ਖੜਾ ਕਰਨ ਵਾਲਾ ਹੈ, ਪਰ ਹਾਂ, ਰਾਹੁਲ ਗਾਂਧੀ।" ਇਹ ਜਵਾਬ ਦੇ ਕੇ ਕਰੀਨਾ ਮੁਸਕੁਰਾਈ। ਹਾਲਾਂਕਿ ਕਰੀਨਾ ਕਪੂਰ  ਬਾਅਦ ‘ਚ ਇਸ ਬਿਆਨ ਤੋਂ ਪਲਟ ਗਈ ਸੀ ।

 

View this post on Instagram

 

A post shared by Simi Garewal (@simigarewalofficial)

You may also like