ਅਦਾਕਾਰਾ ਕਿਮੀ ਵਰਮਾ ਦੇ ਭਰਾ ਦੀ ਫ਼ਿਲਮ ‘ਨਿਸ਼ਾਨਾ’ ਜਲਦ ਹੋਣ ਜਾ ਰਹੀ ਰਿਲੀਜ਼, ਅਦਾਕਾਰਾ ਨੇ ਸਾਂਝੀ ਕੀਤੀ ਜਾਣਕਾਰੀ

written by Shaminder | November 23, 2022 11:40am

ਅਦਾਕਾਰਾ ਕਿਮੀ ਵਰਮਾ (Kimi Verma) ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਉਸ ਦਾ ਭਰਾ ਵੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲਾ ਹੈ । ਅਦਾਕਾਰਾ ਦੇ ਕਜ਼ਨ ਬ੍ਰਦਰ ਦੀ ਫ਼ਿਲਮ ਨਿਸ਼ਾਨਾ 25 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਅਦਾਕਾਰਾ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ ।

Kimi verma and nirmal rishi-min

ਹੋਰ ਪੜ੍ਹੋ : ਅਦਾਕਾਰ ਮਾਨਵ ਵਿਜ ਨੇ ਗੁਰਦਾਸ ਮਾਨ ਦੇ ਨਾਲ ਸਾਂਝੀ ਕੀਤੀ ਤਸਵੀਰ, ਗੁਰਦਾਸ ਮਾਨ ਲਈ ਲਿਖਿਆ ਖ਼ਾਸ ਸੁਨੇਹਾ

ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਕਿਮੀ ਵਰਮਾ ਨੇ ਲਿਖਿਆ ‘ਤਨਰੋਜ ਮੇਰੇ ਕਜ਼ਨ ਦੀ ਫ਼ਿਲਮ ਨਿਸ਼ਾਨਾ 25ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ । ਮੈਂ ਤਨਰੋਜ ਦੀ ਇਸ ਫ਼ਿਲਮ ਨੂੰ ਲੈ ਕੇ ਬਹੁਤ ਹੀ ਐਕਸਾਈਟਿਡ ਹਾਂ ਅਤੇ ਮੈਨੂੰ ਉਸ ‘ਤੇ ਮਾਣ ਹੈ’। ਇਸ ਫ਼ਿਲਮ ਤਨਰੋਜ ਤੋਂ ਇਲਾਵਾ ਗੁੱਗੂ ਗਿੱਲ, ਕੁਲਵਿੰਦਰ ਬਿੱਲਾ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ ।

Kimi Verma image From instagram

ਹੋਰ ਪੜ੍ਹੋ : ਵਿਦੇਸ਼ ‘ਚ ਸਪੋਰਟਸ ਐਂਕਰ ਨੇ ਰਣਵੀਰ ਸਿੰਘ ਨੂੰ ਪਛਾਨਣ ਤੋਂ ਕੀਤਾ ਇਨਕਾਰ, ਅਦਾਕਾਰ ਨੇ ਇਸ ਤਰ੍ਹਾਂ ਦਿੱਤੀ ਕਰਵਾਈ ਜਾਣ ਪਛਾਣ

ਫ਼ਿਲਮ ਨੂੰ ਲੈ ਕੇ ਤਨਰੋਜ ਵੀ ਬੇਹੱਦ ਉਤਸ਼ਾਹਿਤ ਹੈ ਅਤੇ ਉਸ ਨੇ ਫ਼ਿਲਮ ਦੇ ਕਈ ਪੋਸਟਰ ਅਤੇ ਵੀਡੀਓਜ਼ ਵੀ ਸਾਂਝੇ ਕੀਤੇ ਹਨ । ਕੁਲਵਿੰਦਰ ਬਿੱਲਾ ਅਤੇ ਤਨਰੋਜ ਇਸ ਫ਼ਿਲਮ ‘ਚ ਪੁਲਿਸ ਅਫਸਰਾਂ ਦੀ ਭੂਮਿਕਾ ‘ਚ ਨਜ਼ਰ ਆਉਣਗੇ । ਜਦੋਂਕਿ ਸਾਨਵੀ ਧੀਮਾਨ ਵੀ ਮੁੱਖ ਭੂਮਿਕਾ ‘ਚ ਦਿਖਾਈ ਦੇਣਗੇ ।

Tanroj singh

ਫ਼ਿਲਮ ਨੂੰ ਡੀਪੀ ਸਿੰਘ ਅਰਸ਼ੀ ਨੇ ਪ੍ਰੋਡਿਊਸ ਕੀਤਾ ਹੈ ਜਦੋਂਕਿ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਸੁਖਮਿੰਦਰ ਧੰਜਲ ਨੇ । ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ । ਜਿਸ ‘ਚ ਕੁਲਵਿੰਦਰ ਬਿੱਲਾ ਅਤੇ ਤਨਰੋਜ  ਦਾ ਦਬੰਗ ਅੰਦਾਜ਼ ਵੇਖਣ ਨੂੰ ਮਿਲਿਆ ਸੀ ।

You may also like