ਮਾਨਸੀ ਸ਼ਰਮਾ ਤੇ ਰੇਦਾਨ ਦੀ ਇਹ ਕਿਊਟ ਤਸਵੀਰ ਆਈ ਸਾਹਮਣੇ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਮਾਂ-ਪੁੱਤ ਦੀ ਇਹ ਤਸਵੀਰ

written by Lajwinder kaur | October 23, 2020

ਟੀਵੀ ਜਗਤ ਦੀ ਖ਼ੂਬਸੂਰਤ ਐਕਟਰੈੱਸ ਮਾਨਸੀ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਮਾਂ ਬਣਨ ਤੋਂ ਬਾਅਦ ਆਪਣੇ ਬੇਟੇ ਰੇਦਾਨ ਦੀਆਂ ਪਿਆਰੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ।

mansi sharma instagram pic  ਹੋਰ ਪੜ੍ਹੋ : ਕਾਮੇਡੀ ਦੇ ਨਾਲ ਗਾਇਕੀ ‘ਚ ਕਮਾਲ ਕਰ ਦਿੰਦੇ ਨੇ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਨੇ ਸ਼ੇਅਰ ਕੀਤਾ ਇਹ ਵੀਡੀਓ

ਹਾਲ ਹੀ ‘ਚ ਮਾਨਸੀ ਸ਼ਰਮਾ ਨੇ ਆਪਣੇ ਬੇਟੇ ਦੀ ਇੱਕ ਕਿਊਟ ਜਿਹੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ । ਫੋਟੋ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਕਈ ਵਾਰ ਜਦੋਂ ਮੈਨੂੰ ਚਮਤਕਾਰ ਦੀ ਜ਼ਰੂਰਤ ਪੈਂਦੀ ਹੈ, ਮੈਂ ਆਪਣੇ ਪੁੱਤਰ ਦੀਆਂ ਅੱਖਾਂ ਵਿੱਚ ਝਾਤੀ ਮਾਰਦੀ ਹਾਂ, ਅਤੇ ਮਹਿਸੂਸ ਕਰਦੀ ਹਾਂ ਕਿ ਮੈਂ ਪਹਿਲਾਂ ਹੀ ਇੱਕ ਸਿਰਜਣਾ ਕਰ ਚੁੱਕੀ ਹਾਂ "

mansi with hredaan

ਦਰਸ਼ਕਾਂ ਨੂੰ ਮਾਂ-ਪੁੱਤ ਦੀ ਇਹ ਫੋਟੋ ਕਾਫੀ ਪਸੰਦ ਆ ਰਹੀ ਹੈ । ਇਸ ਤਸਵੀਰ ਚ ਮਾਨਸੀ ਨੇ ਰੇਦਾਨ ਨੂੰ ਗੋਦੀ ਚ ਚੁੱਕਿਆ ਹੈ ਤੇ ਰੇਦਾਨ ਬਹੁਤ ਪਿਆਰ ਦੇ ਨਾਲ ਕੈਮਰੇ ਵੱਲ ਦੇਖ ਰਿਹਾ ਹੈ ।

mansi sharma

ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ‘ਪਰਿੰਦੇ’ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

You may also like