ਅਦਾਕਾਰਾ ਪ੍ਰਮਿੰਦਰ ਗਿੱਲ ਦੀ ਧੀ ਦਾ ਹੋਇਆ ਵਿਆਹ, ਅਦਾਕਾਰਾ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | September 13, 2022 10:23am

ਅਦਾਕਾਰਾ ਪ੍ਰਮਿੰਦਰ ਗਿੱਲ (Parminder Gill) ਦੀ ਧੀ (Daughter) ਦਾ ਵਿਆਹ (Wedding) ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏਟ ਅਦਾਕਾਰਾ ਨੇ ਲਿਖਿਆ ਕਿ ‘ਡਾਟਰ ਮੈਰਿਜ’ । ਇਸ ਦੇ ਨਾਲ ਹੀ ਉਨ੍ਹਾਂ ਨੇ ਵਿਆਹ ਦੀਆਂ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Parminder gill , Image Source : Instagram

ਹੋਰ ਪੜ੍ਹੋ : ਸਲਮਾਨ ਖ਼ਾਨ ਦੇ ਘਰ ਪੁੱਛਗਿੱਛ ਦੇ ਲਈ ਪਹੁੰਚੀ ਮੁੰਬਈ ਪੁਲਿਸ, ਜਾਣੋਂ ਕਿਸ ਮਾਮਲੇ ‘ਚ ਹੋਈ ਪੁੱਛਗਿੱਛ

ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । ਹਰ ਕੋਈ ਅਦਾਕਾਰਾ ਨੂੰ ਉਸ ਦੀ ਧੀ ਦੇ ਵਿਆਹ ਦੀਆਂ ਵਧਾਈਆਂ ਦੇ ਰਿਹਾ ਹੈ । ਪ੍ਰਮਿੰਦਰ ਗਿੱਲ ਦਾ ਜਨਮ 16 ਸਤੰਬਰ 1970ਨੂੰ ਲੁਧਿਆਣਾ ਦੇ ਰਾਏਕੋਟ ‘ਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖੋਂ ਅਤੇ ਪਿਤਾ ਰਣਜੀਤ ਸਿੰਘ ਮੀਨ ਦੇ ਘਰ ਹੋਇਆ ।

Parminder gill with family Image Source : Instagram

ਹੋਰ ਪੜ੍ਹੋ : 17 ਸਾਲ ਦੀ ਧੀ ਅਤੇ ਪਤਨੀ ਬਾਰੇ ਅਦਾਕਾਰ ਸਲਮਾਨ ਖ਼ਾਨ ਨੇ ਤੋੜੀ ਚੁੱਪ, ਜਾਣੋ ਪੂਰੀ ਖ਼ਬਰ

ਉਨ੍ਹਾਂ ਨੇ ਆਪਣੀ ਸਿੱਖਿਆ ਐੱਸਜੀਜੀਜੀ ਕਾਲਜ ਰਾਏਕੋਟ ਤੋਂ ਪੂਰੀ ਕੀਤੀ ।ਸਕੂਲ ਦੌਰਾਨ ਹੀ ਉਨ੍ਹਾਂ ਦੀ ਰੂਚੀ ਅਦਾਕਾਰੀ ਵੱਲ ਸੀ ਅਤੇ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਉਹ ਸਕੂਲ ਦੇ ਸਮੇਂ ਦੌਰਾਨ ਹੋਣ ਵਾਲੇ ਪ੍ਰੋਗਰਾਮਾਂ ‘ਚ ਭਾਗ ਲੈ ਕੇ ਕਰਦੇ ਰਹਿੰਦੇ ਸਨ ।

Parminder gill Image Source : Instagram

22 ਸਾਲ ਦੀ ਉਮਰ ‘ਚ ਉਨ੍ਹਾਂ ਦਾ ਵਿਆਹ ਸੁਖਜਿੰਦਰ ਸਿੰਘ ਨਾਲ ਹੋਇਆ ਜੋ ਕਿ ਅਦਾਕਾਰ ਅਤੇ ਨਿਰਦੇਸ਼ਕ ਹਨ ।ਪ੍ਰਮਿੰਦਰ ਗਿੱਲ ਦੋ ਧੀਆਂ ਅਤੇ ਇੱਕ ਪੁੱਤਰ ਦੀ ਮਾਂ ਹੈ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 15 ਸਾਲ ਦੀ ਉਮਰ ‘ਚ ਕੀਤੀ ਸੀ । ਫ਼ਿਲਮਾਂ ‘ਚ ਨਿਭਾਏ ਜਾਣ ਵਾਲੇ ਕਿਰਦਾਰਾਂ ‘ਚ ਨਵੀਂ ਜਾਨ ਫੂਕਣ ਵਾਲੀ ਇਸ ਅਦਾਕਾਰਾ ਨੇ ਪੰਜਾਬੀ ਤੋਂ ਇਲਾਵਾ ਹਿੰਦੀ ਫ਼ਿਲਮਾਂ ਅਤੇ ਨਾਟਕਾਂ ‘ਚ ਵੀ ਕੰਮ ਕੀਤਾ ਹੈ ।

You may also like