ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

Written by  Shaminder   |  February 03rd 2023 11:10 AM  |  Updated: February 03rd 2023 11:14 AM

ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਸੈਲਫੀ ਲਈ ਰੁਕੀ ਅਦਾਕਾਰਾ ਰਕੁਲਪ੍ਰੀਤ ਸਿੰਘ, ਵੀਡੀਓ ਵੇਖ ਪ੍ਰਸ਼ੰਸਕਾਂ ਨੇ ਕੀਤੀ ਤਾਰੀਫ

ਅਦਾਕਾਰਾ ਰਕੁਲਪ੍ਰੀਤ ਸਿੰਘ (Rakulpreet singh) ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ-ਨਾਲ ਆਪਣੇ ਨਿਮਰਤਾ ਭਰੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ ।ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਸ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਛੋਟੀ ਜਿਹੀ ਫੀਮੇਲ ਫੈਨ ਦੇ ਨਾਲ ਤਸਵੀਰ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ ।

Rakulpreet-singh, image Source : Instgram

ਹੋਰ ਪੜ੍ਹੋ : ਅਦਾਕਾਰ ਅਤੇ ਫ਼ਿਲਮ ਮੇਕਰ ਕੇ. ਵਿਸ਼ਵਨਾਥ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

ਦਰਅਸਲ ਅਦਾਕਾਰਾ ਕਿਤੇ ਜਾ ਰਹੀ ਸੀ ਕਿ ਇਸੇ ਦੌਰਾਨ ਇਹ ਬੱਚੀ ਕਿਤਿਓਂ ਭੱਜ ਕੇ ਆ ਗਈ ਅਤੇ ਅਦਾਕਾਰਾ ਨੇ ਵੀ ਆਪਣੀ ਇਸ ਫੈਨ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਉਸ ਦੇ ਨਾਲ ਤਸਵੀਰ ਖਿਚਵਾਈ । ਜਿਸ ਤੋਂ ਬਾਅਦ ਇਹ ਬੱਚੀ ਵੀ ਬਹੁਤ ਖੁਸ਼ ਨਜ਼ਰ ਆਈ ।

ਹੋਰ ਪੜ੍ਹੋ : ਅਦਾਕਾਰ ਅਨਿਲ ਕਪੂਰ ਨੇ ਪੁਰਾਣੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਚਾਰ ਦਹਾਕਿਆਂ ‘ਚ ਬਹੁਤ ਕੁਝ ਬਦਲਿਆ ਪਰ…

ਫ਼ਿਲਮ ਕਰੀਅਰ ਦੀ ਸ਼ੁਰੂਆਤ

ਰਕੁਲਪ੍ਰੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2009  'ਚ ਕੰਨੜ ਫ਼ਿਲਮ ਗਿਲੀ ਨਾਲ ਕੀਤੀ ਸੀ । ਜਦਕਿ ਬਾਲੀਵੁੱਡ 'ਚ ਉਨ੍ਹਾਂ ਨੇ ਬਾਲੀਵੁੱਡ 'ਚ ਫ਼ਿਲਮ 'ਯਾਰੀਆਂ' ਨਾਲ ਐਂਟਰੀ ਕੀਤੀ । ਪਸੰਦੀਦਾ ਅਦਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਗ ਖ਼ਾਨ ਯਾਨੀ ਐੱਸਆਰ ਕੇ ਅਤੇ ਰਣਬੀਰ ਕਪੂਰ ਉਨ੍ਹਾਂ ਦੇ ਪਸੰਦੀਦਾ ਅਦਾਕਾਰ ਹਨ ।

Rakulpreet-Singh image Source : Google

ਹੀਰੋਇਨਾਂ 'ਚ ਉਨ੍ਹਾਂ ਨੂੰ ਦੀਪਿਕਾ ਪਾਦੂਕੋਣ ਦੀ ਐਕਟਿੰਗ ਵਧੀਆ ਲੱਗਦੀ ਹੈ । ਇਸ ਦੇ ਨਾਲ ਹੀ ਸੋਨਮ ਕਪੂਰ ਉਨ੍ਹਾਂ ਦੇ ਸਟਾਈਲ ਆਈਕਨ ਹਨ ।

ਰਕੁਲਪ੍ਰੀਤ ਦਾ ਪਰਿਵਾਰ

ਰਕੁਲਪ੍ਰੀਤ ਸਿੰਘ ਦਾ ਜਨਮ ਅਕਤੂਬਰ 1990  ਨੂੰ ਦਿੱਲੀ 'ਚ ਹੋਇਆ । ਉਨ੍ਹਾਂ ਦੇ ਪਿਤਾ ਦਾ ਨਾਂਅ ਰਜਿੰਦਰ ਸਿੰਘ ਹੈ ਜੋ ਕਿ ਇੱਕ ਆਰਮੀ ਅਫ਼ਸਰ ਰਹੇ ਹਨ ।ਜਦਕਿ ਮਾਂ ਦਾ ਨਾਂਅ ਕੁਲਵਿੰਦਰ ਹੈ ਜੋ ਕਿ ਹਾਊਸ ਵਾਈਫ਼ ਹਨ ।

rakulpreet and jackky

ਉਨ੍ਹਾਂ ਦਾ ਇੱਕ ਭਰਾ ਵੀ ਹੈ ਆਪਣੇ ਭਰਾ ਅਮਨ ਸਿੰਘ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ ।ਦਿੱਲੀ ਦੇ ਧੌਲਾ ਕੂੰਆਂ ਸਥਿਤ ਆਰਮੀ ਸਕੂਲ 'ਚ ਉਨ੍ਹਾਂ ਨੇ ਪੜ੍ਹਾਈ ਕੀਤੀ ਅਤੇ ਉਚੇਰੀ ਸਿੱਖਿਆ ਜੀਜ਼ਸ ਐਂਡ ਮੈਰੀ ਕਾਲਜ 'ਚ ਹਾਸਲ ਕੀਤੀ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network