
ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ Shweta Tiwari ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਆਪਣਾ ਨਵਾਂ ਫੋਟੋਸ਼ੂਟ ਕਰਵਾਇਆ ਹੈ ਜਿਸ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਨਵੇਂ ਫੋਟੋਸ਼ੂਟ 'ਚ ਸ਼ਵੇਤਾ ਪੂਰਾ ਕਹਿਰ ਹੀ ਢਾਹ ਰਹੀ ਹੈ।

ਅਦਾਕਾਰਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਨਹੀਂ ਸਗੋਂ ਪੂਰੀਆਂ ਛੇ ਤਸਵੀਰਾਂ ਸ਼ੇਅਰ ਕੀਤੀਆਂ ਨੇ। ਜਿਸ 'ਚ ਉਹ ਵੱਖ-ਵੱਖ ਪੋਜ਼ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕੋਕਾ ਕੋਲਾ ਰੰਗ ਦਾ ਸਟਾਈਲਿਸ਼ ਲਹਿੰਗਾ ਪਾਇਆ ਹੈ। ਪਰ ਲਹਿੰਗੇ 'ਚ ਵੀ ਅਦਾਕਾਰਾ ਦੀਆਂ ਹੌਟ ਅਦਾਵਾਂ ਪ੍ਰਸ਼ੰਸਕਾਂ ਦੇ ਦਿਲਾਂ ਉੱਤੇ ਛੂਰੀਆਂ ਚਲਾ ਰਹੀਆਂ ਨੇ। ਇੱਕ ਯੂਜ਼ਰ ਨੇ ਲਿਖਿਆ ਹੈ- ਅਜਿਹੀ ਕਿਹੜੀ ਡ੍ਰਿੰਕ ਪੀ ਰਹੋ ਹੋ ਜਿਸ ਨਾਲ ਉਮਰ ਘੱਟ ਹੁੰਦੀ ਜਾ ਰਹੀ ਹੈ ਤੇ ਨਾਲ ਫਾਇਰ ਵਾਲੇ ਇਮੋਜ਼ ਪੋਸਟ ਕੀਤੇ ਨੇ। ਦੂਜੇ ਯੂਜ਼ਰ ਨੇ ਲਿਖਿਆ ਹੈ- ਮਾਰ ਹੀ ਦਿੱਤਾ..ਇਸ ਤੋਂ ਇਲਾਵਾ ਪ੍ਰਸ਼ੰਸਕ ਹਾਰਟ ਅਤੇ ਫਾਇਰ ਵਾਲੇ ਇਮੋਜ਼ੀ ਪੋਸਟ ਕਰਕੇ ਤਾਰੀਫ਼ਾਂ ਕਰ ਰਹੇ ਹਨ। ਸ਼ਵੇਤਾ ਤਿਵਾਰੀ ਇਸ ਫੋਟੋਸ਼ੂਟ 'ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਇੱਕ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਹਨ।

ਦੱਸ ਦਈਏ ਸ਼ਵੇਤਾ ਤਿਵਾਰੀ ਦੋ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦੀ ਵੱਡੀ ਧੀ ਪਲਕ ਹਾਲ ਹੀ 'ਚ ਹਾਰਡੀ ਸੰਧੂ ਦੇ ਗੀਤ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਸ਼ਵੇਤਾ ਦੇ ਪੁੱਤਰ ਦਾ ਨਾਂਅ ਰੇਯਾਂਸ ਹੈ। ਸ਼ਵੇਤਾ ਨੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਬਹੁਤ ਮਿਹਨਤ ਕੀਤਾ ਹੈ। ਅਦਾਕਾਰਾ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਉਹ ਦੋ ਬੱਚਿਆਂ ਦੀ ਮਾਂ ਹੈ। ਪਿੱਛੇ ਜਿਹੇ ਸ਼ਵੇਤਾ ਇੱਕ ਦਮ ਸੁਰਖੀਆਂ 'ਚ ਆ ਗਈ ਸੀ ਜਦੋਂ ਉਨ੍ਹਾਂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਭਗਵਾਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਨੂੰ ਸੁਣ ਕੇ ਹੰਗਾਮਾ ਮਚ ਗਿਆ ਸੀ। ਬਾਅਦ 'ਚ ਸ਼ਵੇਤਾ ਨੇ ਮਾਫੀ ਵੀ ਮੰਗ ਲਈ ਸੀ।
View this post on Instagram