ਅਦਾਕਾਰਾ ਸੰਨੀ ਲਿਓਨੀ ਹੋਈ ਠੱਗੀ ਦਾ ਸ਼ਿਕਾਰ, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

written by Shaminder | February 18, 2022

ਆਨਲਾਈਨ ਠੱਗੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕਈ ਵਾਰ ਸੈਲੀਬ੍ਰੇਟੀਜ਼ ਵੀ ਅਜਿਹੀਆਂ ਵਾਰਦਾਤਾਂ ਦਾ ਸ਼ਿਕਾਰ ਹੋ ਜਾਂਦੇ ਹਨ ।ਸੰਨੀ ਲਿਓਨ(Sunny Leone) ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ । ਜਿਸ ਦੀ ਜਾਣਕਾਰੀ ਉਸ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਦਰਅਸਲ ਸੰਨੀ ਲਿਓਨ ਦੇ ਪੈਨ ਕਾਰਡ ਦੀ ਵਰਤੋਂ ਕਰਕੇ ਕਿਸੇ ਨੇ ਕਰਜ਼ ਲੈ ਲਿਆ ਹੈ ।ਦਰਅਸਲ, ਸੰਨੀ ਲਿਓਨ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਕੀਤੀ ਹੈ। ਇਸ ਪੋਸਟ 'ਚ ਸੰਨੀ ਲਿਓਨ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੈਨ ਕਾਰਡ ਦੀ ਵਰਤੋਂ ਕਰ ਕੇ ਧਨੀ ਐਪ ਤੋਂ ਕਰਜ਼ਾ ਲਿਆ ਗਿਆ ਸੀ। ਇਸ ਕਰਜ਼ੇ ਦੀ ਰਕਮ 2000 ਰੁਪਏ ਹੈ।

sunny leone ,, image From instagram

ਹੋਰ ਪੜ੍ਹੋ : ਦੀਪ ਸਿੱਧੂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਅਦਾਕਾਰ ਗਾਉਂਦਾ ਹੋਇਆ ਆ ਰਿਹਾ ਨਜ਼ਰ

ਸੰਨੀ ਲਿਓਨ ਨੇ ਦੋਸ਼ ਲਾਇਆ ਕਿ ਇਸ ਕਾਰਨ ਉਸ ਦਾ ਸੀਆਬੀਆਈਬੀਐੱਲ ਸਕੋਰ ਹੇਠਾਂ ਆਇਆ ਹੈ। ਇਸ ਦੇ ਨਾਲ ਹੀ ਸੰਨੀ ਲਿਓਨ ਨੇ ਇੰਡੀਆਬੁਲਸ ਹੋਮ ਲੋਨ ਤੇ ਇੰਡੀਆਬੁਲਸ ਸਕਿਓਰਿਟੀਜ਼ ਨੂੰ ਵੀ ਟੈਗ ਕੀਤਾ, ਜੋ ਧਨੀ ਐਪ ਦਾ ਸੰਚਾਲਨ ਕਰਦੇ ਹਨ। ਇਸ ਦੇ ਨਾਲ ਹੀ ਸੰਨੀ ਲਿਓਨੀ ਨੇ ਲੋਨ ਦੇਣ ਵਾਲੀ ਕੰਪਨੀ ‘ਤੇ ਵੀ ਸਵਾਲ ਚੁੱਕੇ ਹਨ ।

sunny leone, image From instagram

ਹਾਲਾਂਕਿ ਅਦਾਕਾਰਾ ਨੇ ਮਾਮਲਾ ਵੱਧਣ ਤੋਂ ਬਾਅਦ ਆਪਣਾ ਟਵੀਟ ਵੀ ਡਿਲੀਟ ਕਰ ਦਿੱਤਾ ਹੈ । ਸੰਨੀ ਦੇ ਇਸ ਟਵੀਟ ਤੋਂ ਬਾਅਦ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ । ਇਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਅਤੇ ਏਜੰਟਸ ਦੀਆਂ ਕਾਲਸ ਆ ਰਹੀਆਂ ਹਨ ।ਇਸ ਦੇ ਨਾਲ ਹੀ ਕੁਝ ਲੋਕਾਂ ਦੇ ਨਾਮ ‘ਤੇ ਸ਼ੋਅ ਕਾਜ ਨੋਟਿਸ ਵੀ ਜਾਰੀ ਹੋਏ ਹਨ । ਸੰਨੀ ਲਿਓਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਵੀ ਖੂਬ ਪਸੰਦ ਕੀਤਾ ਜਾਂਦਾ ਹੈ ।

You may also like