ਦਿੱਲੀ ‘ਚ ਸ਼ਰਧਾ ਨਾਮਕ ਕੁੜੀ ਨੂੰ ਮਾਰ ਕੇ 35 ਟੁਕੜੇ ਕਰਨ ਵਾਲੇ ਆਫਤਾਬ ਖਿਲਾਫ਼ ਅਦਾਕਾਰਾ ਸਵਰਾ ਭਾਸਕਰ ਨੇ ਕਰੜੀ ਕਾਰਵਾਈ ਦੀ ਕੀਤੀ ਮੰਗ

written by Shaminder | November 17, 2022 01:01pm

ਦਿੱਲੀ ‘ਚ ਸ਼ਰਧਾ ( Shraddha) ਨਾਮਕ ਕੁੜੀ ਦੇ ਦਰਦਨਾਕ ਤਰੀਕੇ ਦੇ ਨਾਲ ਉਸ ਦੇ ਹੀ ਪ੍ਰੇਮੀ ਦੇ ਵੱਲੋਂ ਕਤਲ   (Murder Case)ਕੀਤੇ ਜਾਣ ਦੇ ਮਾਮਲੇ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਸ਼ਰਧਾ ਦਾ ਕਤਲ ਉਸ ਦੇ ਨਾਲ ਲਿਵ ਇਨ ‘ਚ ਰਹਿਣ ਵਾਲੇ ਉਸ ਦੇ ਪ੍ਰੇਮੀ ਆਫਤਾਬ ਦੇ ਵੱਲੋਂ ਕਰ ਦਿੱਤਾ ਗਿਆ ਸੀ । ਆਫਤਾਬ ਨੇ ਬੇਰਹਿਮੀ ਦੇ ਨਾਲ ਸ਼ਰਧਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ 35 ਟੁਕੜੇ ਕੀਤੇ ਅਤੇ ਉਸ ਤੋਂ ਬਾਅਦ ਬਹੁਤ ਹੀ ਤਰੀਕੇ ਦੇ ਨਾਲ ਇਨ੍ਹਾਂ ਟੁਕੜਿਆਂ ਨੂੰ ਮਹਿਰੌਲੀ ਅਤੇ ਛਤਰਪੁਰ ਦੇ ਜੰਗਲਾਂ ‘ਚ ਸੁੱਟ ਦਿੱਤਾ ।

Shraddha, Image Source : Google

ਹੋਰ ਪੜ੍ਹੋ : ਅਦਾਕਾਰਾ ਡੇਨਿਸ ਰਿਚਰਡਸ ਤੇ ਉਸਦੇ ਪਤੀ ‘ਤੇ ਲਾਸ ਏਂਜਲਸ ‘ਚ ਹੋਈ ਫਾਈਰਿੰਗ, ਵਾਲ-ਵਾਲ ਬਚੇ ਪਤੀ ਪਤਨੀ

ਇਸ ਮਾਮਲੇ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ । ਉੱਥੇ ਹੀ ਹਰ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦੇਣ ਵਾਲੀ ਸਵਰਾ ਭਾਸਕਰ ਨੇ ਵੀ ਇਸ ਮਾਮਲੇ ‘ਚ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਮਾਮਲੇ ‘ਚ ਮੁਲਜ਼ਮ ਆਫਤਾਬ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਹੈ ।

Swara Bhaskar , Image Source : Twitter

ਹੋਰ ਪੜ੍ਹੋ : ਨਛੱਤਰ ਗਿੱਲ ਦੀ ਪਤਨੀ ਦੇ ਅੰਤਿਮ ਸਸਕਾਰ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਧਾਹਾਂ ਮਾਰ ਮਾਰ ਆਪਣੀ ਮਾਂ ਨੂੰ ਆਵਾਜ਼ਾਂ ਮਾਰਦੀ ਨਜ਼ਰ ਆਈ ਨਵ-ਵਿਆਹੀ ਧੀ

ਸਵਰਾ ਭਾਸਕਰ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ ‘ਇਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਕਿ ਇਹ ਮਾਮਲਾ ਕਿੰਨਾ ਭਿਆਨਕ ਅਤੇ ਦੁਖਦਾਈ ਹੈ। ਉਮੀਦ ਹੈ ਕਿ ਪੁਲਿਸ ਆਪਣੀ ਜਾਂਚ ਜਲਦੀ ਪੂਰੀ ਕਰੇਗੀ। ਅਤੇ ਇਸ ਰਾਖਸ਼ ਨੂੰ ਸਭ ਤੋਂ ਸਖ਼ਤ ਸਜ਼ਾ ਦਿਓ ਜਿਸ ਦਾ ਉਹ ਹੱਕਦਾਰ ਹੈ।

Shraddha,,'' Image Source : Google

ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਆਫਤਾਬ ਅਮੀਨ ਪੂਨਾਵਾਲਾ (੨੮) ਵਾਸੀ ਮੁੰਬਈ ਵਜੋਂ ਹੋਈ ਹੈ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਦੇ ਨਾਲ-ਨਾਲ ਉਸ ਦਾ ਨਾਰਕੋ ਟੈਸਟ ਕਰਵਾਉਣ ਦੀ ਵੀ ਤਿਆਰੀ ਕਰ ਰਹੀ ਹੈ । ਕਿਉਂਕਿ ਉਹ ਲਗਾਤਾਰ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ।

 

View this post on Instagram

 

A post shared by Swara Bhasker (@reallyswara)

You may also like