
ਸਸੁਰਾਲ ਸਿਮਰ ਕਾ’ ਦੀ ਆਦਾਕਾਰਾ ਵੈਸ਼ਾਲੀ ਠੱਕਰ (Vaishali Takkar) ਨੇ ਫਾਹਾ ਲੈ ਕੇ ਖੁਦਕੁਸ਼ੀ (suicide ) ਕਰ ਲਈ ਹੈ । ਖ਼ਬਰਾਂ ਮੁਤਾਬਕ ਅਦਾਕਾਰਾ ਦੀ ਮੰਗਣੀ ਹੋ ਚੁੱਕੀ ਸੀ ਤੇ ਦੋ ਮਹੀਨਿਆਂ ਬਾਅਦ ਹੀ ਉਸ ਦਾ ਵਿਆਹ ਹੋਣ ਵਾਲਾ ਸੀ । ਪਰ ਵਿਆਹ ਤੋਂ ਪਹਿਲਾਂ ਹੀ ਉਸ ਨੇ ਖੁਦਕੁਸ਼ੀ ਕਰ ਲਈ । ਮੀਡੀਆ ਰਿਪੋਟਸ ਮੁਤਾਬਕ ਵੈਸ਼ਾਲੀ ਦੀ ਡਾਇਰੀ ਚੋਂ ਪੰਜ ਪੰਨਿਆਂ ਦਾ ਸੂਸਾਈਡ ਨੋਟ ਵੀ ਮਿਲਿਆ ਹੈ ।

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ
ਜਿਸ ‘ਚ ਲਿਖਿਆ ਹੈ ਕਿ ਗੁਆਂਢ ‘ਚ ਰਹਿਣ ਵਾਲਾ ਉਸ ਦਾ ਸਾਬਕਾ ਪ੍ਰੇਮੀ ਰਾਹੁਲ ਨੇ ਉਸ ਦਾ ਸਰੀਰਕ ਅਤੇ ਭਾਵਨਾਤਮਕ ਤੌਰ ‘ਤੇ ਸ਼ੋਸ਼ਣ ਕੀਤਾ ਸੀ । ਸੂਸਾਈਡ ਨੋਟ ਦੇ ਅਖੀਰ ‘ਚ ਉਸ ਨੇ ਲਿਖਿਆ ‘ਆਈ ਕਵਿਟ’ । ਪੁਲਿਸ ਨੇ ਰਾਹੁਲ ‘ਤੇ ਉਸ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਰੋਹਨਪ੍ਰੀਤ ਨੂੰ ਕਿਹਾ ‘ਮੁਝੇ ਕੌਣ ਸਾ ਸ਼ੌਂਕ ਹੈ ਆਪਸੇ ਬਾਤ ਕਰਨੇ ਕਾ’, ਵੇਖੋ ਵੀਡੀਓ
ਰਾਹੁਲ ਦੇ ਦੋ ਬੱਚੇ ਵੀ ਹਨ, ਪਰ ਰਾਹੁਲ ਨੇ ਵੈਸ਼ਾਲੀ ਨੂੰ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਅਤੇ ਇਸੇ ਤੋਂ ਪ੍ਰੇਸ਼ਾਨ ਹੋ ਕੇ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਸੀ । ਵੈਸ਼ਾਲੀ ਦੇ ਸੂਸਾਈਡ ਦੀ ਖ਼ਬਰ ਤੋਂ ਬਾਅਦ ਟੀਵੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਸ ਦੀ ਮੌਤ ‘ਤੇ ਦੁੱਖ ਜਤਾ ਰਿਹਾ ਹੈ ।

ਦੱਸ ਦਈਏ ਕਿ ਵੈਸ਼ਾਲੀ ਠੱਕਰ ਨੇ ਕਈ ਟੀਵੀ ਸੀਰੀਅਲ ‘ਚ ਕੰਮ ਕੀਤਾ ਹੈ । ਮੌਤ ਤੋਂ ਦੋ ਦਿਨ ਪਹਿਲਾਂ ਉਸ ਨੇ ਆਪਣੇ ਦੋਸਤਾਂ ਦੇ ਨਾਲ ਗੱਲ ਵੀ ਕੀਤੀ ਸੀ ਅਤੇ ਇੱਕਠਿਆਂ ਸ਼ੌਪਿੰਗ ਕਰਨ ਦੀ ਗੱਲ ਆਖੀ ਸੀ । ਪਰ ਅਫਸੋਸ ਇਸ ਤੋਂ ਪਹਿਲਾਂ ਹੀ ਅਦਾਕਾਰਾ ਨੇ ਫਾਹੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ।
View this post on Instagram