ਅਫ਼ਸਾਨਾ ਖ਼ਾਨ ਤੇ ਸਾਜ ਨੇ ਇੱਕ ਦੂਜੇ ਲਈ ਗੁਦਵਾਇਆ ਟੈਟੂ

written by Rupinder Kaler | April 12, 2021 05:51pm

ਏਨੀਂ ਦਿਨੀਂ ਅਫਸਾਨਾ ਖ਼ਾਨ ਤੇ ਸਾਜ ਦੀ ਜੋੜੀ ਕਾਫੀ ਚਰਚਾ ਵਿੱਚ ਹੈ । ਹਾਲ ਹੀ ਵਿੱਚ ਇਸ ਜੋੜੀ ਨੇ ਮੰਗਣੀ ਕਰਵਾਈ ਹੈ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਨੇ ਇਸ ਜੋੜੀ ਨੂੰ ਅਫ਼ਸਾਜ਼ ਕਹਿਣਾ ਸ਼ੁਰੂ ਕਰ ਦਿੱਤਾ ਹੈ । ਇਹ ਨਾਂਅ ਦੋਹਾਂ ਦੇ ਨਾਂਅ ਨੂੰ ਜੋੜ ਕੇ ਬਣਾਇਆ ਗਿਆ ਹੈ ।

image from afsana khan's instagram

ਹੋਰ ਪੜ੍ਹੋ :

ਚੀਕੂ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਚਮੜੀ ਦੀਆਂ ਸਮੱਸਿਆਵਾਂ ਨੂੰ ਰੱਖਦਾ ਹੈ ਦੂਰ

image from afsana khan's instagram

ਹਾਲ ਹੀ ਵਿੱਚ ਇਸ ਜੋੜੀ ਨੇ ਇਕ ਦੂਜੇ ਨੂੰ ਡੈਡੀਕੇਟ ਕਰਦੇ ਹੋਏ ਸੇਮ ਟੈਟੂ ਗੁਦਵਾਇਆ ਹੈ। ਦੋਵਾਂ ਨੇ ਆਪਣੀ ਆਪਣੀ ਬਾਂਹ 'ਤੇ blessed ਲਿਖਵਾਇਆ ਹੈ। ਅਫਸਾਨਾ ਦੇ blessed ਟੈਟੂ ਦੇ ਨਾਲ ਤਿਤਲੀ ਬਣਾਈ ਹੈ ਤੇ ਸਾਜ ਦੇ blessed ਦੇ ਨਾਲ ਸਟਾਰ ਹੈ। ਇਸ ਟੈਟੂ ਸੈਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਅਫਸਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

image from afsana khan's instagram

ਜਿਸ ਨੂੰ ਦੋਹਾਂ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਜੋੜੀ ਛੇਤੀ ਹੀ ਆਪਣਾ ਇਕ ਮਿਊਜ਼ਿਕ ਲੇਬਲ ਸ਼ੁਰੂ ਕਰਨ ਵਾਲੇ ਹਾਂ। ਅਫਸਾਨਾ ਦੀਆਂ ਇਨ੍ਹਾਂ ਟੈਟੂ ਵਾਲੀਆਂ ਤਸਵੀਰਾਂ 'ਤੇ ਸੁਪਰਸਟਾਰ ਬੀ ਪ੍ਰੈਕ ਨੇ ਵੀ ਕਮੈਂਟ ਕੀਤਾ ਹੈ ।

 

View this post on Instagram

 

A post shared by Afsana Khan 🌟🎤 (@itsafsanakhan)

You may also like