
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਜਾਨੀ (Jaani) ਦਾ ਅੱਜ ਜਨਮਦਿਨ ਹੈ। ਜਾਨੀ ਇੱਕ ਗੀਤਕਾਰ ਹੋਣ ਦੇ ਨਾਲ-ਨਾਲ ਆਪਣੀ ਗਾਇਕੀ ਲਈ ਵੀ ਮਸ਼ਹੂਰ ਹਨ। ਇਸ ਮੌਕੇ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੇ ਉਨ੍ਹਾਂ ਨੂੰ ਖਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਵੀਡੀਓਜ਼ ,ਗੀਤ ਤੇ ਤਸਵੀਰਾਂ ਆਦਿ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਫਸਾਨਾ ਨੇ ਮਸ਼ਹੂਰ ਗਾਇਕ ਜਾਨੀ ਨੂੰ ਬੇਹੱਦ ਖਾਸ ਅੰਦਾਜ਼ ਵਿੱਚ ਇੱਕ ਪਿਆਰੀ ਜਿਹੀ ਵੀਡੀਓ ਸ਼ੇਅਰ ਕਰ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਦੇ ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
ਅਫਸਾਨਾ ਖਾਨ ਦੀ ਇਸ ਵੀਡੀਓ ਦੇ ਵਿੱਚ ਜਾਨੀ ਤੇ ਅਫਾਸਾਨਾਂ ਦੀਆਂ ਤਸਵੀਰਾਂ ਵਿਖਾਈ ਦੇ ਰਹੀਆਂ ਹਨ। ਇਹ ਵੀਡੀਓ ਬਹੁਤ ਪਿਆਰੀ ਤਸਵੀਰਾਂ ਨਾਲ ਰੀਕ੍ਰਿਏਟ ਕੀਤਾ ਗਿਆ ਹੈ। ਆਪਣੇ ਇੰਸਟਾਗ੍ਰਾਮ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ , ਅਫਸਾਨਾ ਨੇ ਭਰਾ ਜਾਨੀ ਲਈ ਇੱਕ ਬੇਹੱਦ ਪਿਆਰਾ ਨੋਟ ਵੀ ਲਿਖਿਆ ਹੈ।

ਅਫਸਾਨਾ ਨੇ ਆਪਣੀ ਪੋਸਟ ਵਿੱਚ ਜਾਨੀ ਲਈ ਲਿਖਿਆ, "Happy birthday my big brother @jaani777 gbu always बड़े भाई की परछाई भी,
शीतल छांव जैसी होती है ❤️🎂🙌⭐️🦋
मेरे हौसले तब और बढ़ जाते है,
जब भाई कहता है तू चल मैं तेरे साथ हूं..!!
जीने का अंदाज आज भी बिंदास है,
जान लुटा दू जो अपना भाई ख़ास है..!! @jaani777
#brosis #bondbrothers #lovebrother "
ਫੈਨਜ਼ ਅਫਸਾਨਾ ਵੱਲੋਂ ਸ਼ੇਅਰ ਕੀਤੀ ਹੋਈ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਨੇ ਖ਼ੁਦਾ ਬਕਸ਼ ਦੀ ਇਸ ਤਸਵੀਰ ਦਾ ਆਨੰਦ ਮਾਣ ਰਹੇ ਹਨ। ਕਈ ਫੈਨਜ਼ ਨੇ ਹਾਰਟ ਈਮੋਜੀਸ ਬਣਾ ਕੇ ਕਮੈਂਟ ਕੀਤੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਜਾਨੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਸਫੀਨਾ ਹੁਸੈਨ ਨਾਲ 54 ਸਾਲ ਦੀ ਉਮਰ 'ਚ ਕੀਤਾ ਵਿਆਹ, ਤਸਵੀਰਾਂ ਹੋਈਆਂ ਵਾਇਰਲ
ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਫਸਾਨਾ ਖਾਨ ਤੇ ਜਾਨੀ ਦੋਵੇਂ ਹੀ ਧਰਮ ਦੇ ਭੈਣ ਭਰਾ ਹਨ। ਚੰਗੇ ਗਾਇਕ ਹਨ। ਦੋਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਤਿਤਲਿਆਂ ਵਰਗਾ, ਬਾਰਿਸ਼ ਕੀ ਜਾਏ ਵਰਗੇ ਕਈ ਹਿੱਟ ਗੀਤਾਂ ਨਾਲ ਅਫਸਾਨਾ ਤੇ ਜਾਨੀ ਨੇ ਲੋਕਾਂ ਦਾ ਦਿਲ ਜਿੱਤਿਆ ਹੈ।
View this post on Instagram