
ਅਫਸਾਨਾ ਖ਼ਾਨ (Afsana Khan) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੇ ਭੈਣ ਅਤੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਹੁਣ ਬੱਬੂ ਮਾਨ ਨੂੰ ਗੈਂਗਸਟਰਾਂ ਤੋਂ ਖਤਰਾ ! ਇੰਟੈਲੀਜੈਂਸ ਇਨਪੁੱਟ ਤੋਂ ਬਾਅਦ ਵਧਾਈ ਗਈ ਮੁਹਾਲੀ ਸਥਿਤ ਰਿਹਾਇਸ਼ ਦੀ ਸੁਰੱਖਿਆ
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਸੰਘਰਸ਼ ਤੋਂ ਬਾਅਦ ਮਿਲੀ ਸਫਲਤਾ ਸਭ ਤੋਂ ਜ਼ਿਆਦਾ ਸੁੱਖ ਦਿੰਦੀ ਹੈ । ਮਨੁੱਖ ਦਾ ਕਰਮ ਅਤੇ ਸੰਘਰਸ਼ ਅਜਿਹਾ ਹੋਣਾ ਚਾਹੀਦਾ ਹੈ ਜੋ ਸਮਾਜ ਦੇ ਲਈ ਇੱਕ ਮਿਸਾਲ ਬਣ ਜਾਵੇ।

ਹੋਰ ਪੜ੍ਹੋ : ਇਨ੍ਹਾਂ ਕੁੜੀਆਂ ਦੇ ਡਾਂਸ ਨੇ ਜਿੱਤਿਆ ਨੇਹਾ ਕੱਕੜ ਦਾ ਦਿਲ, ਗਾਇਕਾ ਨੇ ਸ਼ੇਅਰ ਕੀਤਾ ਵੀਡੀਓ
‘ਅਭੀ ਤੋਂ ਇਸ ਬਾਜ਼ ਦੀ ਉਡਾਣ ਬਾਕੀ ਹੈ
ਅਭੀ ਤੋਂ ਇਸ ਪਰਿੰਦੇ ਕਾ ਇਮਤਿਹਾਨ ਬਾਕੀ ਹੈ
ਅਭੀ-ਅਭੀ ਤੋਂ ਲਾਂਘਾ ਹੈ ਸਮੁੰਦਰੋਂ ਕੋ
ਅਭੀ ਤੋ ਪੂਰਾ ਅਸਮਾਨ ਬਾਕੀ ਹੈ’ ।

ਅਫਸਾਨਾ ਖ਼ਾਨ ਇਸ ਤਸਵੀਰ ਨੂੰ ਯਾਦ ਕਰਕੇ ਭਾਵੁਕ ਹੋ ਗਈ ਹੈ । ਅਫਸਾਨਾ ਖ਼ਾਨ ਅਜਿਹੀ ਗਾਇਕਾ ਹਨ ਜਿਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕੀਤਾ ਹੈ । ਖ਼ਾਸ ਕਰਕੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਪਾਲਣ ਪੋਸ਼ਣ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ । ਕਿਉਂਕਿ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਅਫਸਾਨਾ ਉਦੋਂ ਬਹੁਤ ਹੀ ਛੋਟੀ ਸੀ । ਅੱਜ ਉਸ ਦੇ ਕੋਲ ਦੌਲਤ ਹੈ, ਸ਼ੌਹਰਤ ਸਭ ਕੁਝ ਹੈ ।
View this post on Instagram