ਅਫ਼ਸਾਨਾ ਖ਼ਾਨ ਨੇ ਆਪਣੇ ਮੰਗੇਤਰ ਲਈ ਰੱਖੀ ਸਰਪਰਾਈਜ਼ ਪਾਰਟੀ, ਸ਼ੇਅਰ ਕੀਤੀਆਂ ਵੀਡੀਓ

written by Rupinder Kaler | April 22, 2021 04:33pm

ਹਾਲ ਹੀ ਵਿੱਚ ਅਫ਼ਸਾਨਾ ਖ਼ਾਨ ਦੇ ਮੰਗੇਤਰ ਸਾਜ਼ ਦਾ ਜਨਮ ਦਿਨ ਸੀ । ਜਿਸ ਨੂੰ ਲੈ ਕੇ ਅਫ਼ਸਾਨਾ ਖ਼ਾਨ ਨੇ ਇੱਕ ਸਰਪਰਾਈਜ਼ ਪਾਰਟੀ ਰੱਖੀ ਸੀ ਜਿਸ ਦੀਆਂ ਵੀਡੀਓ ਅਫ਼ਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਤੇ ਹੁਣ ਸ਼ੇਅਰ ਕੀਤੀਆਂ ਹਨ । ਇਹ ਸਰਪਰਾਈਜ਼ ਪਾਰਟੀ ਅਫ਼ਸਾਨਾ ਨੇ ਸਾਜ਼ ਲਈ ਰੱਖੀ ਸੀ । ਜਿਸ ਵਿੱਚ ਜੱਸੀ ਗਿੱਲ, ਲਖਵਿੰਦਰ ਵਡਾਲੀ ਸਮੇਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਸਿਤਾਰੇ ਨੇ ਹਾਜ਼ਰੀ ਲਗਵਾਈ ਸੀ ।

Image Source: Instagram

ਹੋਰ ਪੜ੍ਹੋ :

ਅੰਗਰੇਜ਼ੀ ਬੋਲੀਆਂ ‘ਤੇ ਦੇਸੀ ਅੰਦਾਜ਼ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੇ ਨੇ ਗਾਇਕ ਦਿਲਜੀਤ ਦੋਸਾਂਝ, ਬਾਲੀਵੁੱਡ ਐਕਟਰੈੱਸ ਫ਼ਾਤਿਮਾ ਸਨਾ ਸ਼ੇਖ ਨੇ ਕੀਤਾ ਕਮੈਂਟ, ਦੇਖੋ ਵੀਡੀਓ

Image Source: Instagram

ਇਸ ਪਾਰਟੀ ਵਿੱਚ ਲਖਵਿੰਦਰ ਵਡਾਲੀ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨਿਆ । ਹਰ ਕੋਈ ਉਹਨਾਂ ਦੇ ਗੀਤਾਂ ਤੇ ਝੂਮਦਾ ਨਜ਼ਰ ਆਇਆ । ਅਫ਼ਸਾਨਾ ਖ਼ਾਨ ਤੇ ਸਾਜ਼ ਨੇ ਵੀ ਆਪਣੀ ਬਰਥਡੇਅ ਪਾਰਟੀ ਨੂੰ ਖੂਬ ਇਨਜੁਆਏ ਕੀਤਾ ।

Afsana Khan Image Source: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਅਫ਼ਸਾਨਾ ਨੇ ਸਾਜ਼ ਨਾਲ ਮੰਗਣੀ ਕਰਵਾਈ ਹੈ ਜਿਸ ਦੀਆਂ ਤਸਵੀਰਾਂ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਇਸ ਜੋੜੀ ਦੀ ਕਮਿਸਟਰੀ ਦੇਖਦੇ ਹੀ ਬਣਦੀ ਹੈ । ਦੋਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾਂਦਾ ਹੈ ।

 

View this post on Instagram

 

A post shared by Afsana Khan 🌟🎤 (@itsafsanakhan)

You may also like