
ਸਿੱਧੂ ਮੂਸੇਵਾਲਾ (Sidhu Moose wala ) ਦੇ ਪਿਤਾ ਜੀ ਦੇ ਨਾਲ ਅਫਸਾਨਾ ਖ਼ਾਨ (Afsana Khan) ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗਾਇਕਾ ਆਪਣੇ ਮਾਤਾ ਜੀ ਦੇ ਨਾਲ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਅਫਸਾਨਾ ਖ਼ਾਨ ਨੂੰ ਆਪਣੀ ਧੀ ਵਾਂਗ ਕਲਾਵੇ ‘ਚ ਲੈ ਕੇ ਪਿਆਰ ਦਿੰਦੇ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬੇਇੱਜ਼ਤੀ, ਜੇ ਹਿੰਦ ਨੇ ਆਡੀਓ ਕਲਿੱਪ ਕੀਤਾ ਸਾਂਝਾ
ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ । ਇਸ ਮੌਕੇ ਅਫਸਾਨਾ ਖ਼ਾਨ ਦੀ ਮਾਂ ਵੀ ਨਜ਼ਰ ਆਈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਫਸਾਨਾ ਖ਼ਾਨ ਨੇ ਲਿਖਿਆ ਕਿ ‘ਬਾਪੂ ਦਾ ਦਿੱਤਾ ਹੌਸਲਾ ਤਰੱਕੀ ਦੇ ਰਾਹ ਖੋਲ੍ਹ ਦਿੰਦਾ ਹੈ, ਤੇ ਮਾਂ ਦੀ ਦਿੱਤੀ ਅਸੀਸ ਜ਼ਿੰਦਗੀ ਨੂੰ ਖੂਬਸੂਰਤ ਬਣਾ ਦਿੰਦੀ ਹੈ ।ਪਿਤਾ ਦਾ ਹੱਥ ਫੜ੍ਹ ਲਵੋਂ ਦੁਨੀਆਂ ਵਿੱਚ ਕਿਸੇ ਦੇ ਪੈਰ ਫ਼ੜਨ ਦੀ ਨੌਬਤ ਨਹੀਂ ਆਵੇਗੀ ਨਿਵਿਆਂ ਚ ਰੱਖੀ ਮਾਲਕਾ ਬਹੁਤ ਮਸ਼ਹੂਰ ਨਾ ਕਰੀਂ, ਇੱਕ ਭਾਰਾਵਾਂ ਨਾਲ਼ ਸਾਂਝ ਬਣਾਈ ਰੱਖੀ ਦੂਜਾ ਮਾਪਿਆਂ ਕੋਲੋਂ ਦੂਰ ਨਾਂ ਕਰੀਂ।

ਦੱਸ ਦਈਏ ਕਿ ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਭ ਨੂੰ ਅਪੀਲ ਕੀਤੀ ਸੀ ਕਿ ਅਗਲੇ ਕੁਝ ਮਹੀਨਿਆਂ ਦੌਰਾਨ ਉਨ੍ਹਾਂ ਨੂੰ ਮਿਲਣ ਲਈ ਲੋਕ ਨਾ ਆਉਣ । ਕਿਉਂਕਿ ਉਹ ਕੁਝ ਮਹੀਨੇ ਆਪਣੇ ਘਰ ਤੋਂ ਬਾਹਰ ਕਿਤੇ ਜਾ ਰਹੇ ਹਨ ਅਤੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਕਰਨਗੇ । ਅਫਸਾਨਾ ਖ਼ਾਨ ਸਿੱਧੂ ਮੂਸੇਵਾਲਾ ਦੀ ਭੈਣ ਬਣੀ ਹੋਈ ਸੀ ਅਤੇ ਹਰ ਸਾਲ ਰੱਖੜੀ ਦੇ ਮੌਕੇ ‘ਤੇ ਗਾਇਕ ਦੇ ਘਰ ਰੱਖੜੀ ਬੰਨਣ ਦੇ ਲਈ ਜਾਂਦੀ ਹੁੰਦੀ ਸੀ ।

ਸਿੱਧੂ ਮੂਸੇਵਾਲਾ ਦਾ ਦਿਹਾਂਤ ਬੀਤੀ ੨੯ ਮਈ ਨੂੰ ਹੋ ਗਿਆ ਸੀ । ਸਿੱਧੂ ਮੂਸੇਵਾਲਾ ਨੇ ਆਪਣੇ ਛੋਟੇ ਜਿਹੇ ਮਿਊੁਜ਼ਿਕ ਕਰੀਅਰ ਦੇ ਦੌਰਾਨ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ । ਇਨ੍ਹਾਂ ਗੀਤਾਂ ਦੀ ਬਦੌਲਤ ਉਸ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਪਛਾਣ ਬਣਾਈ ਸੀ । ਦੁਨੀਆ ਭਰ ‘ਚ ਸਿੱਧੂ ਦੇ ਪ੍ਰਸ਼ੰਸਕ ਸਨ ਅਤੇ ਕੀ ਗੋਰੇ, ਕੀ ਕਾਲੇ ਹਰ ਕੋਈ ੳੇੁਸ ਦੇ ਗਾਣੇ ਸੁਣਦਾ ਸੀ ।
View this post on Instagram