ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਭੈਣ ਅਫਸਾਨਾ ਖ਼ਾਨ, ਤਸਵੀਰਾਂ ਸਾਂਝੀਆਂ ਕਰ ਕਿਹਾ ,’ਭਰਾ ਹੁੰਦੇ ਨੇ ਜਾਨ ਤੋਂ ਪਿਆਰੇ, ਜਿਨ੍ਹਾਂ ਤੋਂ ਬਿਨਾਂ ਰਿਹਾ ਨਹੀਂ ਜਾਂਦਾ’

written by Shaminder | July 11, 2022

ਸਿੱਧੂ ਮੂਸੇਵਾਲਾ (sidhu moose wala ) ਭਾਵੇਂ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਹਨ । ਪਰ ਉਸ ਦੀਆਂ ਯਾਦਾਂ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਯਾਦ ਰਹਿਣਗੀਆਂ । ਸਿੱਧੂ ਮੂਸੇਵਾਲਾ ਨੂੰ ਜਿੱਥੇ ਦੇਸ਼ ਦੁਨੀਆ ‘ਚ ਯਾਦ ਕੀਤਾ ਜਾ ਰਿਹਾ ਹੈ । ਉੱਥੇ ਹੀ ਉਸ ਦੀ ਭੈਣ ਅਫਸਾਨਾ ਖ਼ਾਨ ਵੀ ਉਸ ਨੂੰ ਯਾਦ ਕਰ ਰਹੀ ਹੈ ਅਤੇ ਉਸ ਦੀ ਮੌਤ ਦੇ ਗਮ ਨੂੰ ਨਹੀਂ ਭੁਲਾ ਪਾ ਰਹੀ । ਸਿੱਧੂ ਮੂਸੇਵਾਲਾ ਦੇ ਨਾਲ ਅਫਸਾਨਾ ਖ਼ਾਨ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ।

Afsana Khan with sidhu Moosewala-min image from instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ ‘ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ

ਇਨ੍ਹਾਂ ਤਸਵੀਰਾਂ ‘ਚ ਗਾਇਕਾ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਨਾਲ ਨਜ਼ਰ ਆ ਰਹੀ ਹੈ । ਸਿੱਧੂ ਮੂਸੇਵਾਲਾ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ‘ਮਿਸ ਯੂ ਵੱਡੇ ਬਾਈ, ਕੇਝ ਭਰਾ ਹੁੰਦੇ ਨੇ ਜਾਨ ਤੋਂ ਪਿਆਰੇ, ਜਿਨ੍ਹਾਂ ਤੋਂ ਬਿਨਾਂ ਰਿਹਾ ਨੀ ਜਾਂਦਾ। ਹਰ ਇੱਕ ਨੂੰ ਸਾਡੇ ਆਲਾ ਕਿਹਾ ਨਹੀਂ ਜਾਂਦਾ, ਵਾਪਸ ਆ ਜਾ ਬਾਈ’।

Sidhu Moosewala and Afsana Khan Sidhu Moosewala and Afsana Khan

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨੂੰ ਵੇਖ ਕੇ ਤੁਸੀਂ ਵੀ ਖਾ ਜਾਓਗੇ ਧੋਖਾ, ਸਿੱਧੂ ਮੂਸੇਵਾਲਾ ਨੇ ਫ਼ਿਲਮ ‘ਚ ਡਬਲ ਰੋਲ ਕਰਨ ਦਾ ਕੀਤਾ ਸੀ ਵਾਅਦਾ

ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ ਜਿਸ ਨੇ ਛੋਟੀ ਜਿਹੀ ਉਮਰ ‘ਚ ਹੀ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾ ਲਈ ਸੀ । ਉਸ ਦੇ ਗੀਤ ਪੂਰੀ ਦੁਨੀਆ ‘ਚ ਪਸੰਦ ਕੀਤੇ ਜਾਂਦੇ ਸਨ । ਮੌਤ ਤੋਂ ਬਾਅਦ ਰਿਲੀਜ਼ ਹੋਏ ਉਸ ਦੇ ਗੀਤ ਐੱਸ ਵਾਈ ਐੱਲ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

sidhu Moosewala and afsana khan

ਇਸ ਗੀਤ ਨੇ ਕਾਮਯਾਬੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਸੀ । ਸਿੱਧੂ ਮੂਸੇਵਾਲਾ ਜਿੱਥੇ ਵਧੀਆ ਆਵਾਜ਼ ਦਾ ਮਾਲਕ ਸੀ, ਉੱਥੇ ਹੀ ਵਧੀਆ ਲੇਖਣੀ ਦਾ ਵੀ ਮਾਲਕ ਸੀ । ਉਸ ਨੇ ਕੁਝ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਰ ਕੋਈ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਿਹਾ ਹੈ ।

You may also like