
ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ Afsana Khan ਜੋ ਕਿ ਬੀਤੀ ਰਾਤ ਵਿਆਹ ਦੇ ਬੰਧਨ ‘ਚ ਬੱਝ ਗਏ ਨੇ। ਜੀ ਹਾਂ ਅਫਸਾਨਾ ਤੇ ਸਾਜ਼ ਇੱਕ-ਦੂਜੇ ਦੇ ਹੋ ਗਏ ਨੇ। ਸੋਸ਼ਲ ਮੀਡੀਆ ਉੱਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ(Afsana Khan And Saajz's Wedding Pics)।

ਖੁਦ ਅਫਸਾਨਾ ਨੇ ਆਪਣੇ ਮਸ਼ਰੂਫ ਦਿਨ ‘ਚੋਂ ਸਮਾਂ ਕੱਢ ਕੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਤਸਵੀਰਾਂ ਦੇ ਨਾਲ ਉਨ੍ਹਾਂ ਨੇ ਸਾਜ਼ ਦੇ ਲਈ ਪਿਆਰੀ ਜਿਹੀ ਕੈਪਸ਼ਨ ਪਾਈ ਹੈ- ਹੁਣ ਸਾਡੀ ਖੁਸ਼ੀਆਂ ਭਰੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਨੇ ਬੈਕ ਟੂ ਬੈਕ ਕਈ ਪੋਸਟਾਂ ਪਾਈਆਂ ਨੇ ਜਿਸ ਚ ਉਹ ਸਾਜ਼ ਦੇ ਨਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਦੁਲਹਣ ਬਣੀ ਅਫਸਾਨਾ ਖ਼ਾਨ ਨੇ ਸੰਤਰੀ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ ਜਿਸ ‘ਚ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਧਰ ਲਾੜੇ ਸਾਜ਼ ਨੇ ਸੰਤਰੀ ਤੇ ਵ੍ਹਾਈਟ ਦੀ ਸ਼ੇਰਵਾਨੀ ਪਾਈ ਹੋਈ ਹੈ ਤੇ ਨਾਲ ਹੀ ਸੰਤਰੀ ਰੰਗ ਦੀ ਪੱਗ ਬੰਨੀ ਹੋਈ ਹੈ। ਦੋਵੇਂ ਇਕੱਠੇ ਬਹੁਤ ਹੀ ਪਿਆਰ ਤੇ ਖੁਸ਼ ਨਜ਼ਰ ਆ ਰਹੇ ਨੇ। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਅਫਸਾਨਾ ਤੇ ਸਾਜ਼ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।

ਜੇ ਗੱਲ ਕਰੀਏ ਅਫਸਾਨਾ ਤੇ ਸਾਜ਼ ਦੇ ਵਿਆਹ ਦੀ ਤਾਂ ਉਸ ਚ ਬਾਲੀਵੁੱਡ ਜਗਤ ਤੇ ਪਾਲੀਵੁੱਡ ਜਗਤ ਦੇ ਕਈ ਨਾਮੀ ਸਿਤਾਰੇ ਪਹੁੰਚੇ ਹੋਏ ਸਨ। ਹਿਮਾਂਸ਼ੀ ਖੁਰਾਣਾ, ਰਸ਼ਮੀ ਦੇਸਾਈ, ਰਾਖੀ ਸਾਵੰਤ, ਉਮਰ ਰਿਆਜ਼, ਨਿਸ਼ਾ ਬਾਨੋ, ਸਤਿੰਦਰ ਸੱਤੀ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਪਹੁੰਚੇ ਹੋਏ ਸਨ।
View this post on Instagram
View this post on Instagram
View this post on Instagram