
ਅਫਸਾਨਾ ਖ਼ਾਨ (Afsana Khan) ਵਿਆਹ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਗੀਤ ਲੈ ਕੇ ਆ ਰਹੀ ਹੈ । ਅਫਸਾਨਾ ਖ਼ਾਨ ਦਾ ਇਹ ਗੀਤ ‘ਸ਼ੌਂਕ ਸੇ’ (Shonk se) ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਦੇ ਬੋਲ ਅਬੀਰ ਨੇ ਲਿਖੇ ਨੇ ਅਤੇ ਫੀਚਰਿੰਗ ‘ਚ ਮੋਹਸਿਨ ਖ਼ਾਨ ਅਤੇ ਸੋਨਾਰਿਕਾ ਭਦੌਰੀਆ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਗੀਤ ‘ਚ ਇੱਕ ਮੁੰਡੇ ਵੱਲੋਂ ਕੁੜੀ ਦੇ ਨਾਲ ਕੀਤੀ ਬੇਵਫਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਇੱਕ ਮੁੰਡਾ ਕੁੜੀ ਦੇ ਨਾਲ ਪਿਆਰ ਪਾ ਕੇ ਉਸ ਦੇ ਨਾਲ ਬੇਵਫਾਈ ਕਰਦਾ ਹੈ ।

ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਪਤੀ ਸਾਜ਼ ਦੇ ਨਾਲ ਰੋਮਾਂਟਿਕ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਵੱਲੋਂ ਕੀਤਾ ਜਾ ਰਿਹਾ ਪਸੰਦ
ਅਫਸਾਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਰਿਲੀਜ਼ ਕਰ ਚੁੱਕੇ ਨੇ । ਬੀਤੇ ਦਿਨੀਂ ਵੀ ਉਸ ਦਾ ਗੀਤ ਰਿਲੀਜ਼ ਹੋਇਆ ਸੀ ਜੋ ਕਿ ‘ਬਹਿਰੀ ਦੁਨੀਆ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗੀਤ ਦੀ ਫੀਚਰਿੰਗ ‘ਚ ਪਰਮੀਸ਼ ਵਰਮਾ ਅਤੇ ਨਿੱਕੀ ਤੰਬੋਲੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ‘ਗਲੀ ਤੇਰੀ ਸੇ’ ਗੀਤ ਵੀ ਰਿਲੀਜ਼ ਹੋਇਆ ਹੈ ।

ਜਿਸ ‘ਚ ਮਰਹੂਮ ਗਾਇਕ ਰਾਜ ਬਰਾੜ ਦਾ ਪੁੱਤਰ ਜੋਸ਼ ਬਰਾੜ ਵੀ ਨਜ਼ਰ ਆਇਆ ਸੀ । ਇਸ ਗੀਤ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।ਜਲਦ ਹੀ ਅਫਸਾਨਾ ਖ਼ਾਨ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾਉਂਦੀ ਹੋਈ ਨਜ਼ਰ ਆਏਗੀ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਅੜਬ ਮੁਟਿਆਰਾਂ’ ਫ਼ਿਲਮ ਦੇ ਲਈ ਵੀ ਗੀਤ ਗਾਇਆ ਹੈ । ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।